ਪਿੰਡ ਬਿਸਨਗੜ੍ਹ/ਬਈਏਵਾਲ ਦਾ ਬਿਜਲੀ ਗਰਿੱਡ ਬਣਿਆ ਆਵਾਰਾ ਕੁੱਤਿਆਂ ਦਾ ਆਰਾਮ ਘਰ
ਹਰਮਿੰਦਰ ਸਿੰਘ ਭੱਟ
- ਰਾਹਗੀਰਾਂ ਲਈ ਬਣੀ ਜਾਨ ਤੇ ਆਫ਼ਤ:- ਪਿੰਡ ਦੇ ਮੁਹਤਬਰ ਚੁੱਪ
- ਮੈਂ ਟਰੇਨਿੰਗ ਵਿਚ ਰੁਝਾ ਹਾਂ ਟਾਇਮ ਨਹੀਂ:- ਐਸ. ਡੀ. ਐਮ ਵਿਕਰਮਜੀਤ ਸਿੰਘ ਪਾਂਥੇ,
- ਮੇਰੇ ਵੱਸ ਦੀ ਗੱਲ ਨਹੀਂ:- ਸਰਪੰਚ ਬਿਸਨਗੜ੍ਹ
ਸੰਦੌੜ, 13, ਅਕਤੂਬਰ, 2021 -
ਪੰਜਾਬ ਵਿਚ ਖ਼ੂੰਖ਼ਾਰ ਕੁੱਤਿਆਂ ਦੀ ਸੰਖਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ ਇਹਨਾਂ ਵੱਧ
ਰਹੇ ਜਾਨਲੇਵਾ ਹਮਲਾਵਰ ਕੁੱਤਿਆਂ ਤੇ ਨੱਥ ਪਾਉਣ ਵਾਲੇ ਸੰਬੰਧਿਤ ਕਿਸੇ ਵੀ ਮਹਿਕਮਿਆਂ
ਦੀ ਨਜ਼ਰ ਨਹੀਂ ਜਾ ਰਹੀ ਪਰ ਇਨ੍ਹਾਂ ਕੁੱਤਿਆਂ ਦੁਆਰਾ ਹੋ ਰਹੇ ਹਮਲਿਆਂ ਤੋਂ ਪੂਰੇ
ਪੰਜਾਬ ਦੇ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਦੇ ਵਾਸੀ ਢਾਡੀਆਂ ਪ੍ਰੇਸ਼ਾਨੀਆਂ ਵਿਚ ਹਨ।ਇਸ
ਦੀ ਹੀ ਤਾਜਾ ਮਿਸਾਲ ਸੰਦੌੜ ਦੇ ਨੇੜਲੇ ਪਿੰਡ ਬਿਜਲੀ ਪਾਵਰ ਗਰਿੱਡ ਜੋ ਕਿ
ਬਿਸਨਗੜ੍ਹ/ਬਈਏਵਾਲ ਦੀ ਮੁੱਖ ਸੜਕ ਦੇ ਕਿਨਾਰੇ ਤੇ ਹੈ ਉੱਪਰ ਆਵਾਰਾ ਹੱਡਾ ਰੌੜੀਂ ਦੇ
ਕੁੱਤਿਆਂ ਨੇ ਆਪਣਾ ਆਰਾਮ ਗ੍ਰਹਿ ਬਣਾਇਆ ਹੋਇਆ ਹੈ।ਨੇੜਲੇ ਘਰਾਂ ਵਾਲਿਆਂ ਨੇ ਦੱਸਿਆ ਕਿ
ਪਿਛਲੇ ਦੋ ਤਿੰਨ ਦਿਨਾਂ ਵਿਚ ਹੀ ਇੰਨਾ ਜਾਨਲੇਵਾ ਕੁੱਤਿਆਂ ਨੇ ਦਰਜਨਾਂ ਦੇ ਕਰੀਬ
ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਪਰ ਪਿੰਡ ਜਾਂ ਇਲਾਕੇ ਦੇ ਕਿਸੇ ਮੁਹਤਬਰ ਦੀ
ਇਸ ਵੱਲ ਨਜ਼ਰ ਨਹੀਂ ਗਈ।
ਉਨ੍ਹਾਂ ਦੱਸਿਆ ਕਿ ਕਸੇ ਵੀ ਤਰਾਂ ਦੀ ਆਵਾਜਾਈ ਦੇ ਸਾਧਨ ਦੀ
ਕਮੀ ਦੇ ਕਾਰਨ ਰੋਜ਼ਮੱਰਾ ਵਿਚ ਸੜਕ ਉੱਤੇ ਆਪਣੇ ਨਿੱਜੀ ਵਾਹਨਾਂ ਦੁਆਰਾ ਆਉਣ ਜਾਣ ਵਾਲੇ
ਰਾਹੀਆਂ ਅਤੇ ਸਕੂਲੀ ਵਿਦਿਆਰਥੀਆਂ ਦੇ ਅੱਗੇ ਇਹ ਕੁੱਤੇ ਘਾਤ ਲਗਾ ਕਿ ਹਮਲਾ ਕਰਦੇ ਹਨ
ਡਿਗ ਕੇ ਇਹਨਾਂ ਦੁਆਰਾ ਵੱਢਿਆ ਜਾਂਦਾ ਹੈ ਜੇ ਨਹੀਂ ਤਾਂ ਲੰਬੇ ਰਾਹ ਤੱਕ ਉਨ੍ਹਾਂ
ਰਾਹੀਆਂ ਜਾਂ ਵਿਦਿਆਰਥੀਆਂ ਦਾ ਪਿੱਛਾ ਕਰਦੇ ਹਨ।
ਕੁੱਤਿਆਂ ਦੁਆਰਾ ਸ਼ਿਕਾਰ ਹੋਏ ਕਈ
ਵਿਅਕਤੀਆਂ ਨੇ ਦੱਸਿਆ ਕਿ ਵੱਢੇ ਜਾਣ ਉਪਰੰਤ ਹਲਕਾ ਦੇ ਬਚਾਅ ਸੰਬੰਧੀ ਟੀਕੇ ਜੋ ਸਰਕਾਰ
ਦੁਆਰਾ ਮੁਫ਼ਤ ਦਿੱਤੇ ਜਾ ਰਹੇ ਹਨ ਉਨ੍ਹਾਂ ਦਾ ਮਿਲਣਾ ਵੀ ਬਹੁਤ ਮੁਸ਼ਕਿਲ ਹੈ ਤੇ ਮੈਡੀਕਲ
ਸਟੋਰਾਂ ਤੋ ਜਾਂ ਪ੍ਰਾਈਵੇਟ ਡਾਕਟਰਾਂ ਤੋ ਇਲਾਜ ਬਹੁਤ ਮਹਿੰਗਾ ਹੈ ਉਨ੍ਹਾਂ ਅੱਗੇ
ਦੱਸਿਆ ਕਿ ਇਹਨਾਂ ਵਿਚੋਂ ਕਈ ਕੁੱਤਿਆਂ ਨੂੰ ਭਿਆਨਕ ਬਿਮਾਰੀਆਂ ਜਾਂ ਜ਼ਖ਼ਮਾਂ ਵਿਚੋਂ ਵਹਿ
ਰਹੇ ਖ਼ੂਨ ਵਿਚੋਂ ਕੀੜੇ ਤੇ ਬਦਬੋ ਜੋ ਵੱਡੀਆਂ ਲਾਇਲਾਜ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ
ਹਨ ਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਲਈ ਬਿਮਾਰੀਆਂ ਦਾ ਇਲਾਜ ਕਰਵਾਉਣਾ ਸੰਭਵ ਨਹੀਂ
ਹੈ ਨੇੜਲੇ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੋਟਾਂ
ਵੱਲੋਂ ਧਿਆਨ ਹਟਾ ਕਿ ਇਹਨਾਂ ਆਵਾਰਾ ਕੁੱਤਿਆਂ ਨੂੰ ਫੜਨ ਜਾਂ ਹੋਰ ਕਿਸੇ ਨਿਯਮਾਂ ਤਹਿਤ
ਕਾਬੂ ਪਾਉਣ ਤੇ ਇਹੋ ਜਿਹੀਆਂ ਹੋਰ ਗੰਭੀਰ ਸਮੱਸਿਆਵਾਂ ਦੇ ਹੱਲ ਦਾ ਯਤਨ ਪਹਿਲ ਦੇ ਆਧਾਰ
ਕਰਨ।ਇਸ ਮੌਕੇ ਜਦੋਂ ਪਿੰਡ ਦੇ ਸਰਪੰਚ ਸ ਜਗਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ
ਕਿਹਾ ਕਿ ਇਸ ਵਿਚ ਮੈਂ ਕੁੱਝ ਵੀ ਕਰਨ ਤੋਂ ਅਸਮਰਥ ਹਾਂ ਇਹ ਮੇਰੇ ਵੱਸ ਦੀ ਗੱਲ ਨਹੀਂ।
ਜਦੋਂ ਐੱਸ. ਡੀ. ਐਮ. ਵਿਕਰਮਜੀਤ ਸਿੰਘ ਪਾਂਥੇ ਅਹਿਮਦਗੜ੍ਹ ਨਾਲ ਕਈ ਬਾਰ ਗੱਲ ਕਰਨ ਦੀ
ਕੌਸ਼ਿਸ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਚੁੱਕਣ ਉਪਰੰਤ ਜਵਾਬ ਨਾ ਦੇਣ ਦੀ ਸੂਰਤ ਵਿਚ
ਟਰੇਨਿੰਗ ਵਿਚ ਹੋਣ ਦਾ ਟਾਰਾ ਲਾ ਕੇ ਫੋਨ ਕੱਟ ਦਿੱਤਾ ਗਿਆ।ਇਹ ਕਹਾਵਤ ਸੱਚ ਹੀ ਸਾਬਤ
ਹੈ ਕਿ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਇਸ ਮੌਕੇ ਪੀੜਿਤ ਸ. ਕੁਲਦੀਪ
ਸਿੰਘ, ਧਰਮ ਸਿੰਘ, ਸ. ਜਰਨੈਲ ਸਿੰਘ, ਪੋਲਾ ਸਿੰਘ, ਸਾਹਿਬਜੋਤ ਸਿੰਘ, ਅਤਿੰਦਰ ਸਿੰਘ,
ਜਤਿੰਦਰ ਸਿੰਘ, ਜਸਵੀਰ ਕੌਰ, ਗੁਰਜੀਤ ਕੌਰ, ਸਿਕੰਦਰ ਸਿੰਘ ਅਤੇ ਹੋਰ ਨੇੜਲੇ ਘਰਾਂ ਦੇ
ਦੁਖੀ ਪਰਵਾਰ ਸ਼ਾਮਿਲ ਸਨ।