← ਪਿਛੇ ਪਰਤੋ
ਯੂਥ ਕਲੱਬਾਂ ਤੇ ਵਲੰਟੀਅਰਾਂ ਨੂੰ ਅਰਜ਼ੀਆਂ ਦੇਣ ਦਾ ਸੱਦਾ
ਕਮਲਜੀਤ ਸਿੰਘ ਸੰਧੂ
ਬਰਨਾਲਾ, 25 ਨਵੰਬਰ 202 1- ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਦਰ ਵੱਲੋਂ ਅਕਤੂਬਰ 2021 ’ਚ ਚਲਾਏ ਕਲੀਨ ਇੰਡੀਆ ਪ੍ਰੋਗਰਾਮ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਯੂਥ ਕਲੱਬਾਂ ਅਤੇ ਰਾਸ਼ਟਰੀ ਯੁਵਾ ਵਲੰਟੀਅਰਜ਼ ਦਾ ਰਾਸ਼ਟਰੀ ਪੱਧਰ ’ਤੇ ਸਨਮਾਨ ਕੀਤਾ ਜਾਣਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਯੂਥ ਅਫਸਰ ਬਰਨਾਲਾ ਓਮਕਾਰ ਸਵਾਮੀ ਨੇ ਬਰਨਾਲਾ ਜ਼ਿਲੇ ਦੇ ਸਮੂਹ ਕਲੱਬਾਂ ਦੇ ਨੁਮਾਇੰਦਿਆਂ ਅਤੇ ਵਲੰਟੀਅਰਾਂ ਨੂੰ ਇਸ ਵਾਸਤੇ ਨਾਮਜ਼ਦਗੀਆਂ ਭੇਜਣ ਲਈ ਅਪੀਲ ਕਰਦਿਆਂ ਦੱਸਿਆ ਕਿ ਇਹ ਨਾਮਜ਼ਦਗੀਆਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਦਫਤਰ ਵਿਖੇ 3 ਦਸੰਬਰ 2021 ਤੱਕ ਭੇਜੀਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ ਭੇਜੀਆਂ ਦਰਖਾਸਤਾਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
Total Responses : 942