ਬਾਬਾ ਗਾਜ਼ੀ ਦਾਸ ਕਲੱਬ ਵੱਲੋਂ ਪ੍ਰਭ ਆਸਰਾ ਵਿਖੇ ਬੇਸਹਾਰਾ ਲੋੜਵੰਦ ਨਾਗਰਿਕਾਂ ਨਾਲ ਮਨਾਈ ਲੋਹੜੀ
ਬਾਬੂਸ਼ਾਹੀ ਨੈੱਟਵਰਕ
ਕੁਰਾਲੀ, 14 ਜਨਵਰੀ 2022- ਖੇਡ ਮੇਲਿਆਂ ਅਤੇ ਹੋਰ ਸਮਾਜ ਦੀ ਬਿਹਤਰੀ ਲਈ ਸੇਵੀ ਪ੍ਰੋਗਰਾਮਾਂ ਵਿਚ ਵੱਧ ਚਡ਼੍ਹ ਕੇ ਸ਼ਮੂਲੀਅਤ ਕਰਨ ਵਾਲੇ ਬਾਬਾ ਗਾਜ਼ੀ ਦਾਸ ਕਲੱਬ (ਰਜਿ.) ਰੋੜਮਾਜਰਾ-ਚੱਕਲਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਲੋਹੜੀ ਦਾ ਤਿਓਹਾਰ ਪਿੰਡ ਪਡਿਆਲਾ ਚ ਬੇਸਹਾਰਾ ਲੋੜਵੰਦਾਂ ਅਤੇ ਮਜ਼ਲੂਮਾਂ ਦੀ ਸੇਵਾ ਸੰਭਾਲ ਕਰ ਰਹੀ "ਪ੍ਰਭ ਆਸਰਾ ਸੰਸਥਾ ਚ ਲੋੜਵੰਦ ਮਜ਼ਲੂਮ ਬੇਸਹਾਰਾ ਬੱਚਿਆਂ ਔਰਤਾਂ ਬਜ਼ੁਰਗਾਂ ਨਾਲ ਮਨਾਇਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅੱਜ ਸੰਸਥਾ ਵਿਖੇ ਸਭ ਤੋਂ ਪਹਿਲਾਂ ਲੋਹੜੀ ਬਾਲ ਕੇ ਮੱਥਾ ਟੇਕਿਆ ਗਿਆ ਉਪਰੰਤ ਸਮੁੱਚੇ ਬੇਸਹਾਰਾ ਤੇ ਮੰਦਬੁੱਧੀ ਬੱਚਿਆਂ ਬਜ਼ੁਰਗਾਂ ਔਰਤਾਂ ਨਾਲ ਭੰਗੜਾ ਅਤੇ ਗਿੱਧਾ ਪਾ ਮਨੋਰੰਜਨ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਬੱਚਿਆਂ ਵਲੋਂ ਵੀ ਰੰਗਾ ਰੰਗ ਪ੍ਰੋਗਰਾਮ ਬੜੀ ਹੀ ਬਾਖੂਬੀ ਢੰਗ ਨਾਲ ਪੇਸ਼ ਕੀਤੇ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਨ੍ਹਾਂ ਬੇਸਹਾਰਾ ਮੰਦਬੁੱਧੀ ਬੱਚਿਆਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਪਿਆਰ ਦੀ ਜ਼ਰੂਰਤ ਹੈ ਕਿਉਂਕਿ ਇਹ ਬਜ਼ੁਰਗ ਬੱਚੇ ਬੀਬੀਆਂ ਦੁਨਿਆਵੀ ਮੋਹ ਮਾਇਆ ਤੋਂ ਪਰੇ ਸਿਰਫ਼ ਲੋਕਾਂ ਦੇ ਪਿਆਰ ਦੇ ਮੁਥਾਜ ਹਨ।ਇਸ ਮੌਕੇ ਪੰਜਾਬੀ ਫਿਲਮੀ ਜਗਤ ਦੇ ਪ੍ਰਸਿੱਧ ਅਦਾਕਾਰਾ ਜਪੁਜੀ ਖਹਿਰਾ ਅਤੇ ਸਤਿੰਦਰ ਸੱਤੀ ਵੱਲੋਂ ਬੱਚਿਆਂ ਨਾਲ ਖੂਬ ਮਸਤੀ ਕੀਤੀ।ਇਸ ਮੌਕੇ ਉੱਘੇ ਲੋਕ ਗਾਇਕ ਗੁਰਸ਼ਰਨ ਸਿੰਘ ਬਿੰਦਰਖੀਆ, ਓਮਿੰਦਰ ਓਮਾ, ਜਸਵੀਰ ਮੀਆਂਪੁਰ, ਰਵਿੰਦਰ ਬਿੱਲਾ ਵੱਲੋਂ ਦੁੱਲਾ ਭੱਟੀ ਅਤੇ ਹੋਰ ਗੀਤ ਅਤੇ ਬੋਲੀਆਂ ਵੀ ਪਾਈਆਂ ਗਈਆਂ।ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਪ੍ਰਭ ਆਸਰਾ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਨੇ ਦਵਿੰਦਰ ਸਿੰਘ ਬਾਜਵਾ ਸਮੇਤ ਸਮੂਹ ਕਲੱਬ ਮੈਂਬਰਾਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਬਿੱਟੂ ਸਰਪੰਚ ਰੋਡਮਾਜਰਾ, ਜੈ ਸਿੰਘ ਚੱਕਲ, ਗੁਰਦੇਵ ਸਿੰਘ ਅਟਵਾਲ, ਜਸਪਾਲ ਸਿੰਘ ਦਿਓਲ, ਹੈਪੀ ਵਰਮਾ, ਕਾਕਾ ਸਰਪੰਚ, ਜਸਮੇਰ ਮਾਮੂੰਪੁਰੀਆ, ਸੰਜੂ ਗੋਗਨਾ, ਮੋਹਰ ਸਿੰਘ ਖਾਬੜਾ, ਮੇਜਰ ਸਿੰਘ ਰੋਡਮਾਜਰਾ, ਮਨਜਿੰਦਰ ਸਿੰਘ ਸਾਬੀ, ਪ੍ਰੀਤਮਹਿੰਦਰ ਸਿੰਘ ਬਿੱਟਾ, ਅਮਰਜੀਤ ਸਿੰਘ ਵਾਲੀਆ, ਉਮਰਾਓ ਸਿੰਘ ਲੰਬੜਦਾਰ, ਦੀਪ ਰੋਡ ਮਾਜਰਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।