ਰੂਪਨਗਰ ਜ਼ਿਲ੍ਹੇ ਵਿੱਚ ਪਾਣੀ ਦੀ ਸੰਭਾਲ ਲਈ ਜਲ ਸ਼ਕਤੀ ਦੇ ਕੇਂਦਰ ਦੀ ਸਥਾਪਨਾ
ਹਰੀਸ਼ ਕਾਲੜਾ
ਰੂਪਨਗਰ, 23 ਜੂਨ 2022: ਭਾਰਤ ਸਰਕਾਰ ਦੇ ਜਲ ਸ਼ਕਤੀ ਅਭਿਆਨ-ਕੈਚ ਦਾ ਰੇਂਨ ਅਧੀਨ ਰੂਪਨਗਰ ਜ਼ਿਲ੍ਹੇ ਵਿੱਚ ਜਲ ਸ਼ਕਤੀ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਡੀ) ਸ. ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਕੇਂਦਰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਰੂਪਨਗਰ ਵਿੱਚ ਕਮਰਾਂ ਨੰ. 106 ਵਿੱਚ ਸਥਾਪਿਤ ਕੀਤਾ ਗਿਆ ਹੈ।
ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਜਲ ਸ਼ਕਤੀ ਕੇਂਦਰ ਦੀ ਸਥਾਪਨਾ ਦਿਨ ਪ੍ਰਤੀ ਦਿਨ ਪਾਣੀ ਦੇ ਡਿੱਗਦੇ ਮਿਆਰ ਦੀ ਸੰਭਾਲ ਨੂੰ ਯਕੀਨੀ ਕਰਨ ਲਈ ਕੀਤੀ ਗਈ ਹੈ। ਇਸ ਕੇਂਦਰ ਦਾ ਮੰਤਵ ਜ਼ਿਲ੍ਹੇ ਵਿੱਚ ਪਾਣੀ ਦੀ ਸੰਭਾਲ ਲਈ ਉਪਰਾਲੇ ਕਰਨਾ ਹੈ ਜਿਵੇਂ ਕਿ ਚੈੱਕ ਡੈਮਾਂ ਦੀ ਉਸਾਰੀ, ਛੱਤਾਂ ਦੇ ਪਾਣੀ ਨੂੰ ਰੀਚਾਰਜਿੰਗ ਲਈ ਵਰਤਣਾ, ਪਿੰਡਾਂ ਦੇ ਟੋਭਿਆਂ ਅਤੇ ਮਿੱਟੀ ਦੇ ਡੈਮਾਂ ਦੀ ਕਪੈਸਟੀ ਵਧਾਉਣ ਆਦਿ ਲਈ ਤਕਨੀਕਾਂ ਸਬੰਧੀ ਜਾਣਕਾਰੀ ਉਪਲੱਭਧ ਕਰਵਾਉਣ ਹੈ। ਇਹ ਜਾਣਕਾਰੀ ਦੇਣ ਲਈ ਉਪ ਮੰਡਲ ਭੂਮੀ ਰੱਖਿਆ ਅਫਸਰ ਰੂਪਨਗਰ ਸ਼੍ਰੀ ਹੇਮੰਤ ਜਸੂਜਾ ਨੂੰ ਤਕਨੀਕੀ ਮਾਹਰ ਨਿਯੁਕਤ ਕੀਤਾ ਗਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ 94780-38538 'ਤੇ ਸੰਪਰਕ ਕੀਤਾ ਜਾ ਸਕਦਾ ਹੈ।