ਫੜੇ ਗਏ ਦੋਸ਼ੀ ਪੁਲਿਸ ਪਾਰਟੀ ਨਾਲ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 20 ਜੂਨ : ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ੍ਰੀ ਰਾਜਪਾਲ ਸਿੰਘ ਕਪਤਾਨ ਪੁਲਿਸ ( ਡਿਟੈਕਟਿਵ ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਬ੍ਰਿਜ ਮੋਹਨ ਉਪ ਕਪਤਾਨ ਪੁਲਿਸ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਦੀ ਅਗਵਾਈ ਵਿੱਚ CIA ਸਟਾਫ ਸਰਹਿੰਦ ਦੀ ਪੁਲਿਸ ਟੀਮ ਨੇ ਐਸ.ਆਈ ਅਰਸ਼ਦੀਪ ਸ਼ਰਮਾ ਮੁੱਖ ਅਫਸਰ ਥਾਣਾ ਬਾਡਲੀ ਆਲਾ ਸਿੰਘ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਲੁੱਟਾਂ ਖੋਹਾ ਕਰਨ ਵਾਲੇ ਗੈਂਗ ਨੂੰ ਕਾਬੂ ਕਰਕੇ ਇਹਨਾਂ ਤੋਂ 02 ਪਿਸਟਲ 04 ਰੌਂਦ ਅਤੇ ਇੱਕ ਚਾਕੂ ਕਮਾਣੀਦਾਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ
ਮਿਤੀ 18.06.2022 ਨੂੰ ਇੰਸਪੈਕਟਰ ਗੱਬਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਨੇ ਐਸ.ਆਈ ਅਰਸ਼ਦੀਪ ਸ਼ਰਮਾ ਮੁੱਖ ਅਫਸਰ ਥਾਣਾ ਬਾਡਲੀ ਆਲਾ ਸਿੰਘ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਮੁਖਬਰੀ ਦੇ ਅਧਾਰ ਤੇ ਕੁਲਜਿੰਦਰ ਸਿੰਘ ਉਰਫ ਗੋਲਾ ਉਰਫ ਸੋਨੂੰ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਝੋਰੜਾ ਥਾਣਾ ਰਾਏਕੋਟ ਜਿਲ੍ਹਾ ਜਗਰਾਓ ਲੁਧਿਆਣਾ ਵਾਸੀ ਖਰੜ ਜਿਲਾ ਮੋਹਾਲੀ, ਜਸਵਿੰਦਰ ਸਿੰਘ ਉਰਫ ਜੱਸ ਪੁੱਤਰ ਮਨਜੀਤ ਸਿੰਘ ਵਾਸੀ ਰਣਜੀਤ ਨਗਰ ਖਰੜ ਜਿਲ੍ਹਾ ਮੋਹਾਲੀ, ਹਰਵਿੰਦਰ ਸਿੰਘ ਉਰਫ ਪਿੰਦਰੀ ਪੁੱਤਰ ਮੰਗਤ ਰਾਮ ਸਿੰਘ ਵਾਸੀ ਸਿੰਗਪੁਰਾ ਰੋਡ ਨਾਨਕਸਰ ਕਲੋਨੀ ਕੁਰਾਲੀ ਜਿਲਾ ਮੋਹਾਲੀ ਨੂੰ ਕਾਬੂ ਕਰਕੇ ਇਹਨਾਂ ਪਾਸੋ 02 ਦੇਸੀ ਪਿਸਟਲ 32 ਬੋਰ ਸਮੇਤ 04 ਜਿੰਦਾ ਰੌਂਦ ਅਤੇ ਇੱਕ ਚਾਕੂ ਕਮਾਣੀਦਾਰ ਬਰਾਮਦ ਕੀਤਾ ਗਿਆ।ਦੋਸ਼ੀਆ ਤੋ ਕਾਰ ਬਲੀਨੋ ਵੀ ਬਰਾਮਦ ਕੀਤੀ ਗਈ ਜਿਸ ਨੂੰ ਇਹਨਾਂ ਨੇ CH 55 2338 ਜਾਅਲੀ ਨੰਬਰ ਲਗਾਇਆ ਹੋਇਆ ਸੀ , ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 60 ਮਿਤੀ 18.06.2022 ਅ/ਧ 399, 402 IPC, 25, 27/54/59 Arms Act ਥਾਣਾ ਬਡਾਲੀ ਆਲਾ ਸਿੰਘ ਦਰਜ ਰਜਿਸਟਰ ਕਰਵਾਇਆ ਗਿਆ।ਇਹਨਾਂ ਦੋਸੀਆ ਦੇ ਦੋ ਸਾਥੀ ਹਰਜੀਤਪਾਲ ਸਿੰਘ ਉਰਫ ਗੋਲ ਵਾਸੀ ਖੰਨਾ ਅਤੇ ਰਾਜਵਿੰਦਰ ਸਿੰਘ ਉਰਫ ਔਲਖ ਵਾਸੀ ਦੀਪ ਸਿੰਘ ਵਾਲਾ ਫਰੀਦਕੋਟ ਦੀ ਗ੍ਰਿਫਤਾਰੀ ਅਜੇ ਬਾਕੀ ਹੈ , ਗ੍ਰਿਫਤਾਰ ਕੀਤੇ ਦੋਸ਼ੀਆ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹਨਾਂ ਨੇ ਚੂੰਨੀ ਬਡਾਲੀ ਏਰੀਆ ਵਿੱਚ ਕਿਸੇ ਪੈਟਰੋਲ ਪੰਪ ਜਾਂ ਕਿਸੇ ਵੱਡੀ ਦੁਕਾਨ ਵਿੱਚ ਅਸਲੇ ਦੀ ਨੋਕ ਤੇ ਲੁੱਟ ਖੋਹ ਕਰਨੀ ਸੀ ਪ੍ਰੰਤੂ ਸਮਾਂ ਰਹਿੰਦਿਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਹੋਣੋ ਰੋਕ ਲਿਆ ਗਿਆ ਹੈ , ਇਸ ਤੋ ਪਹਿਲਾ ਵੀ ਦੋਸ਼ੀਆ ਨੇ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਰਹਿੰਦ ਤੇ ਬੱਸੀ ਪਠਾਣਾ ਏਰੀਆ, ਜਿਲ੍ਹਾ ਰੂਪਨਗਰ ਦੇ ਮੋਰਿੰਡਾ ਏਰੀਆ ਅਤੇ ਜਿਲ੍ਹਾ ਮੋਹਾਲੀ ਦੇ ਕੁਰਾਲੀ ਖਰੜ ਏਰੀਆ ਵਿੱਚ ਅਸਲੇ ਦੀ ਨੋਕ ਤੇ ਕਾਰਾਂ ਖੋਹੀਆ ਹਨ ਅਤੇ ਪੈਟਰੋਲ ਪੰਪਾਂ ਅਤੇ ਲੋਕਾਂ ਤੋ ਕੈਸ਼ ਲੁੱਟਣ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਦੋਸ਼ੀ ਪੁਲਿਸ ਰਿਮਾਂਡ ਅਧੀਨ ਜੇਰੇ ਹਿਰਾਸਤ ਪੁਲਿਸ ਹਨ ਜਿਹਨਾਂ ਤੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ