← ਪਿਛੇ ਪਰਤੋ
ਨੌਜਵਾਨ ਵਲੋਂ ਦੁਕਾਨਦਾਰਾਂ ਨਾਲ ਮਾਰੀ ਗਈ ਲੱਖਾਂ ਦੀ ਠੱਗੀ ਕੰਪਨੀ ਦੇ ਸਟੋਰ ਵਿਚ ਪੈਸੇ ਜਮਾ ਕਰਨ ਦੀ ਥਾਂ ਖੁਦ ਵਰਤੇ ਜਗਰਾਓਂ (ਦੀਪਕ ਜੈਨ ): ਨੌਜਵਾਨਾਂ ਵਲੋਂ ਜਲਦੀ ਸਾਹੂਕਾਰ ਬਣਨ ਦੀ ਹੋਂਦ ਓਨਾ ਨੂੰ ਗ਼ਲਤ ਤੋਂ ਵੀ ਗਲਤ ਰਸਤੇ ਪਾ ਸਕਦੀ ਹੈ ਅਤੇ ਓਨਾ ਦਾ ਭਵਿੱਖ ਵੀ ਇਸ ਨਾਲ ਖਤਰੇ ਵਿਚ ਪੈ ਸਕਦਾ ਹੈ। ਇਸਦੀ ਉਦਾਹਰਣ ਇਕ ਨੌਜਵਾਨ ਵਲੋਂ ਕੰਪਨੀ ਵਿਚ ਪੈਸੇ ਜਮਾਂ ਕਰਵਾਉਣ ਦਾ ਝਾਂਸਾ ਦੇਕੇ ਦੁਕਾਨਦਾਰਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਏਐਸਆਈ ਨਰਿੰਦਰ ਕੁਮਾਰ ਨੇ ਦਸਿਆ ਕਿ ਅੰਕਿਤ ਬਾਂਸਲ ਪੁੱਤਰ ਪ੍ਰਵੀਨ ਕੁਮਾਰ ਵਾਸੀ ਦਸ਼ਮੇਸ਼ ਨਗਰ ਮੁੱਲਾਂਪੁਰ ਦਾਖਾ ਵਲੋਂ ਦੁਕਾਨਦਾਰ ਰਾਜਪਾਲ , ਦੀਪਕ ਜੈਨ , ਪੰਕਜ ਕੁਮਾਰ ਅਤੇ ਰੋਹਿਤ ਕੁਮਾਰ ਨਾਲ ਕੰਪਨੀ ਵਿਚ ਪੈਸੇ ਜਮਾਂ ਕਰਵਾਉਣ ਦੇ ਨਾਮ 'ਤੇ ਕਰੀਬ 14 ਲੱਖ ਰੁਪਏ ਹਾਸਲ ਕਰ ਲਏ ਪਰ ਕੰਪਨੀ ਵਿਚ ਜਮਾ ਨਹੀਂ ਕਰਵਾਏ ਅਤੇ ਸੂਤਰ ਦਸਦੇ ਹਨ ਕਿ ਅੰਕਿਤ ਵਲੋਂ ਕੁਝ ਹੋਰ ਦੁਕਾਨਦਾਰਾਂ ਨਾਲ ਵੀ ਹਜਾਰਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਏਐਸਆਈ ਨਰਿੰਦਰ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਡੀਐਸਪੀ ਸਥਾਨਕ ਵਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਐਸਐਸਪੀ ਹਰਜੀਤ ਸਿੰਘ ਦੇ ਹੁਕਮਾਂ 'ਤੇ ਅੰਕਿਤ ਬਾਂਸਲ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਅੰਕਿਤ ਬਾਂਸਲ ਫਿਲਹਾਲ ਫਰਾਰ ਚਲ ਰਿਹਾ ਹੈ ਪਰ ਪੁਲਿਸ ਵਲੋਂ ਅੰਕਿਤ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
Total Responses : 942