ਸੇਵਾ ਭਾਰਤੀ ਨੇ ਤੁਲਸੀ ਦੇ ਪੌਦੇ ਸ਼ਰਧਾਲੂਆਂ ਨੂੰ ਭੇਟ ਕੀਤੇ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 6 ਅਗਸਤ 2022
ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਹਰ ਸਾਲ ਸੌਣ ਦੇ ਮਹੀਨੇ ਮੰਦਰਾਂ ਵਿੱਚ ਸ਼ਰਧਾਲੂਆਂ ਨੂੰ ਆਪਣੇ ਘਰਾਂ ਵਿਚ ਲਗਾਉਣ ਲਈ ਤੁਲਸੀ ਦੇ ਪੌਦੇ ਭੇਂਟ ਕੀਤੇ ਜਾਂਦੇ ਹਨ। ਅੱਜ ਸੰਸਥਾ ਵੱਲੋਂ ਇਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਹਨੂਮਾਨ ਚੌਂਕ ਸਥਿਤ ਹਨੂੰਮਾਨ ਮੰਦਰ ਵਿੱਚ ਚੱਲ ਰਹੇ ਸੌਣ ਮਹੀਨੇ ਦੇ ਓਮ ਨਮੋ ਸ਼ਿਵਾਏ ਦੇ ਅਖੰਡ ਜਾਪ ਤੋਂ ਬਾਅਦ ਸ਼ਰਧਾਲੂਆਂ ਨੂੰ ਤੁਲਸੀ ਦੇ ਪੌਦੇ ਵੰਡੇ ਗਏ ਅਤੇ ਉਹਨਾਂ ਨੂੰ ਪੌਦੇ ਆਪਣੇ ਘਰਾਂ ਵਿੱਚ ਲਗਾ ਕੇ੍ ਉਸ ਦਾ ਠੀਕ ਢੰਗ ਨਾਲ ਪਾਲਣ ਕਰਨ ਅਤੇ ਪੂਜਾ ਕਰਨ ਲਈ ਪ੍ਰੇਰਿਆ ਗਿਆ। ਇਸ ਮੌਕੇ ਸ਼ਰਧਾਲੂਆਂ ਨੂੰ ਸੇਵਾ ਭਾਰਤੀ ਵੱਲੋਂ ਤੁਲਸੀ ਦੇ ਔਸ਼ਧੀ ਗੁਣਾਂ ਦੀ ਵੀ ਜਾਣਕਾਰੀ ਦਿੱਤੀ ਗਈ।
ਅਹੁੱਦੇਦਾਰਾਂ ਵਲੋਂ ਘਰਾਂ ਵਿੱਚ ਲਗਾਉਣ ਲਈ 50 ਤੁਲਸੀ ਦੇ ਬੂਟੇ ਵੰਡੇ ਗਏ। ਇਸ ਮੌਕੇ ਸੇਵਾ ਭਾਰਤੀ ਪ੍ਰਧਾਨ ਅਜੇ ਪੁਰੀ, ਅਸ਼ੋਕ ਮਹਾਜਨ, ਰਾਜੀਵ ਸ਼ਰਮਾ, ਸਤੀਸ਼ ਮਹਾਜਨ, ਅਸ਼ੋਕ ਗੁਲੇਰੀ ਅਤੇ ਮੰਦਿਰ ਦੇ ਪੁਜਾਰੀ ਮੌਜੂਦ ਸਨ।