ਮੀਟਿੰਗ ਕਰਦੇ ਹੋਏ ਸਿਵਲ ਸਰਜਨ ਡਾ. ਰਮਨ ਸ਼ਰਮਾ
ਦੀਦਾਰ ਗੁਰਨਾ
ਜਲੰਧਰ 6ਅਕਤੂਬਰ : ਸਿਹਤ ਵਿਭਾਗ ਵਲੋਂ ਜਿਲ੍ਹੇ ਵਿੱਚ ਮਹੀਨਾ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਹੁਣ ਤੱਕ ਦੇ ਸਮੇਂ ਦੌਰਾਨ ਹੋਈਆਂ ਮੈਟਰਨਲ ਡੈੱਥਸ ਦਾ ਸਿਵਲ ਸਰਜਨ ਦਫਤਰ ਜਲੰਧਰ ਵਿਖੇ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਮੀਟਿੰਗ ਦੌਰਾਨ ਰੀਵਿਉ ਕੀਤਾ ਗਿਆ , ਸਿਵਲ ਸਰਜਨ ਵਲੋਂ ਕਿਹਾ ਗਿਆ ਕਿ ਮੈਟਰਨਲ ਡੈੱਥਸ ਰਿਵਿਊ ਮੀਟਿੰਗ ਦਾ ਮੁੱਖ ਮਕਸਦ ਇਨ੍ਹਾਂ ਮੌਤਾਂ ਦੇ ਹੋਣ ਦਾ ਕਾਰਣ ਪਤਾ ਲਗਾ ਕੇ ਭਵਿੱਖ ਵਿੱਚ ਅਜਿਹੀਆਂ ਮੌਤਾਂ ਨੂੰ ਹੋਣ ਤੋਂ ਰੋਕਣਾ ਹੈ
ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਕਿਹਾ ਕਿ ਗਰਭਵਤੀ ਅੋਰਤਾਂ ਦਾ 100 ਫੀਸਦੀ ਐਂਟੀਨੇਟਲ ਚੈੱਕਅਪ ਅਤੇ ਲੋੜੀਂਦੇ ਸਾਰੇ ਮੈਡੀਕਲ ਟੈਸਟ ਕਰਨੇ ਯਕੀਨੀ ਬਣਾਏ ਜਾਣ , ਏ.ਐਨ.ਐੱਮਜ਼ ਅਤੇ ਆਸ਼ਾ ਵਰਕਰ ਡਿਊਟੀ ਕਰਦਿਆਂ ਆਪਣੀ ਹੋਮ ਵਿਜਿਟ ਯਕੀਨੀ ਬਣਾਉਣ ਅਤੇ ਸੰਸਥਾਗਤ ਜਣੇਪੇ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਰਕਾਰੀ ਹਸਪਤਾਲਾਂ ਵਿੱਚ ਹੀ ਗਰਭਵਤੀ ਅੋਰਤਾਂ ਦੀ ਡਿਲੀਵਰੀ ਕਰਵਾਈ ਜਾ ਸਕੇ , ਸਿਵਲ ਸਰਜਨ ਕਿਹਾ ਕਿ ਜਣੇਪੇ ਉਪਰੰਤ ਸਿਜੇਰੀਅਨ ਕੇਸਾਂ ਨੂੰ 5 ਤੋਂ 7 ਦਿਨ ਤੱਕ ਹਸਪਤਾਲ ਵਿੱਚ ਰੱਖਿਆ ਜਾਵੇ ਅਤੇ ਅੋਰਤਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਲੋੜੀਂਦੇ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ , ਉਨ੍ਹਾਂ ਕਿਹਾ ਕਿ ਹਾਈ ਰਿਸਕ ਗਰਭਵਤੀ ਮਹਿਲਾ ਨੂੰ ਐਂਟੀਨੇਟਲ ਚੈਕਅਪ ਦੌਰਾਨ ਉਨ੍ਹਾਂ ਦੇ ਜਨੇਪੇ ਲਈ ਪਹਿਲਾਂ ਤੋਂ ਐਕਸ਼ਨ ਪਲਾਨ ਬਣਾਇਆ ਜਾਵੇ ਤਾਂ ਜੋ ਉਸ ਔਰਤ ਦਾ ਸੁਰੱਖਿਅਤ ਜਣੇਪਾ ਕਰਵਾਇਆ ਜਾ ਸਕੇ
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਦੱਸਿਆ ਗਿਆ ਕਿ ਭਾਰਤ ਦੀ ਮੈਟਰਨਲ ਮੋਰਟੇਲਟੀ ਰੇਟ (ਐਮ.ਐਮ.ਆਰ.) 103 ਮੌਤਾਂ ਪ੍ਰਤੀ ਲੱਖ ਲਾਈਵ ਬਰਥ ਹੈ, ਜਲੰਧਰ ਦੀ 90 ਪ੍ਰਤੀ ਲੱਖ ਲਾਈਵ ਬਰਥ ਹੈ , ਇਨ੍ਹਾਂ ਵਿਚੋਂ ਜਿਆਦਾਤਰ ਮੋਤਾਂ ਡਿਲੀਵਰੀ ਤੋਂ ਬਾਅਦ ਮਾਂ ਨੂੰ ਜਿਆਦਾ ਮਾਤਰਾ ਵਿੱਚ ਖੂਨ ਪੈਣ ਨਾਲ ਹੁੰਦੀਆਂ ਹਨ ਅਤੇ ਦੂਜਾ ਕਾਰਨ ਡਿਲੀਵਰੀ ਦੌਰਾਨ ਜਾਂ ਡਿਲੀਵਰੀ ਤੋਂ ਬਾਅਦ ਹੋਣ ਵਾਲੀ ਇਨਫੈਕਸ਼ਨ ਹੈ, ਇਸ ਤੋਂ ਇਲਾਵਾ ਖੂਨ ਦੀ ਘਾਟ ਕਾਰਨ ਵੀ ਕਈ ਮੌਤਾਂ ਹੁੰਦੀਆਂ ਹਨ , ਜੇਕਰ ਡਿਲੀਵਰੀ ਤੋਂ ਪਹਿਲਾਂ ਔਰਤਾਂ ਦੀ ਸਹੀ ਦੇਖਭਾਲ ਹੋ ਜਾਵੇ ਅਤੇ ਪ੍ਰੈਗਨੇਂਸੀ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਦੀ ਪਹਿਚਾਣ ਪਹਿਲਾਂ ਤੋਂ ਹੀ ਕਰ ਲਈ ਜਾਵੇ ਤਾਂ ਬਹੁਤ ਸਾਰੀਆਂ ਮੌਤਾਂ ਤੋਂ ਬਚਾਅ ਹੋ ਸਕਦਾ ਹੈ