ਐਸ.ਐਸ.ਪੀ ਗੁਰਦਾਸਪੁਰ ਵੱਲੋਂ ਕਲਾਨੌਰ ਲੋਕਾਂ ਨਾਲ ਕੀਤੀ ਗਈ ਪਬਲਿਕ ਮੀਟਿੰਗ
ਰੋਹਿਤ ਗੁਪਤਾ
ਗੁਰਦਾਸਪੁਰ 29 ਜਨਵਰੀ 2023 : ਐਸ.ਐਸ.ਪੀ ਗੁਰਦਾਸਪੁਰ ਦੀਪਕ ਹਿਲੋਰੀ ਵੱਲੋਂ ਅੱਜ ਕਲਾਨੌਰ ਦਾਣਾ ਮੰਡੀ ਵਿਖੇ ਪਹੁੰਚ ਕੇ ਨਸ਼ਿਆਂ ਦੇ ਖਿਲਾਫ਼ ਬਾਰਡਰ ਏਰੀਏ ਦੇ ਸਰਪੰਚਾਂ ਅਤੇ ਲੋਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਇਸ ਮੌਕੇ ਐਸ.ਐਸ.ਪੀ ਗੁਰਦਾਸਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਇੱਕ ਕਮੇਟੀ ਬਣਾਈ ਗਈ ਹੈ ਜਿਸ ਦੇ ਮੈਂਬਰ ਸਰਪੰਚ ਅਤੇ ਐੱਸ.ਐੱਚ.ਓ ਹਨ ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਪੁਲਿਸ ਦਾ ਸਾਥ ਦਿਓ ਤਾਂ ਜੋ ਪੁਲਿਸ ਦਿਨ ਰਾਤ ਇੱਕ ਕਰ ਕੇ ਨਸ਼ੇ ਨੂੰ ਖ਼ਤਮ ਕਰ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਅਪਰਾਧ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਖਤਮ ਨਹੀਂ ਕੀਤਾ ਜਾ ਸਕਦਾ। ਸੀਮਾ ਪਾਰ ਤੋਂ ਚੱਲ ਰਹੀ ਹੈ ਨਸ਼ੇ ਦੀ ਸਪਲਾਈ ਦੀਆਂ ਗਤੀਵਿਧੀਆਂ ਨੂੰ ਸਰਹੱਦੀ ਖੇਤਰਾਂ ਦੇ ਲੋਕਾਂ ਦੇ ਸਹਿਯੋਗ ਨਾਲ ਹੀ ਰੋਕਿਆ ਜਾ ਸਕਦਾ ਹੈ। ਲੋਕਾਂ ਨੂੰ ਸਤਰਕ ਹੋ ਕੇ ਹਰ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਸੂਚਨਾ ਤੁਰੰਤ ਇਲਾਕੇ ਦੇ ਪੁਲਿਸ ਅਧਿਕਾਰੀਆਂ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਨਸ਼ੇ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ।
ਇਸ ਮੌਕੇ ਹਰਵਿੰਦਰ ਸਿੰਘ ਅਲਾਵਲਪੁਰ ਅਤੇ ਉਹਨਾਂ ਦੀ ਟੀਮ ਵੱਲੋਂ ਐਸ.ਐਸ.ਪੀ ਤੇ ਡੀ.ਐਸ.ਪੀ ਸਾਹਿਬ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਐਸ.ਐਸ.ਪੀ ਗੁਰਦਾਸਪੁਰ ਵੱਲੋਂ ਆਏ ਹੋਏ ਸਾਰੇ ਹੀ ਸਰਪੰਚਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਏ ਐਸ.ਪੀ ਆਦਿਤਿਆ ਵਾਰੀਅਰ,ਡੀ.ਐਸ.ਪੀ ਗੁਰਵਿੰਦਰ ਸਿੰਘ ਐਸ.ਐਚ.ਓ ਜਬਰਜੀਤ ਸਿੰਘ ਦੋਰਾਂਗਲਾ,ਐਸ.ਐੱਚ.ਓ.ਦੀਪਿਕਾ ਬਹਿਰਾਮਪੁਰ,ਐਸ.ਐਚ.ਓ ਸਰਦਾਰ ਮਨਜੀਤ ਸਿੰਘ ਕਲਾਨੌਰ,ਹਰਵਿੰਦਰ ਸਿੰਘ ਸਰਪੰਚ ਅਲਾਵਲਪੁਰ,ਗੁਰਨਾਮ ਸਿੰਘ,ਹਰਵੰਤ ਸਿੰਘ ਸੋਨੀ,ਸੰਨੀ ਪਕੀਵਾਂ,ਪ੍ਰਭਸ਼ਰਨ ਸਿੰਘ ਰੋਸਾ,ਮਨੂੰ ਸਰਜੇਚੱਕ,ਏ.ਐਸ.ਆਈ ਰਣਧੀਰ ਸਿੰਘ,ਰਿੰਕੂ ਸ਼ਰਮਾ ਲੱਖਣ ਕਲਾਂ,ਆਦਿ ਵੱਡੀ ਗਿਣਤੀ ਵਿੱਚ ਬਲਾਕ ਕਲਾਨੌਰ ਦੇ ਸਰਪੰਚ ਹਾਜ਼ਰ
ਸਨ।