ਗੁਰੂ ਦਰਸ਼ਨ ਸਮਾਗਮ ਵਿਚ ਮਹਾਰਾਜ ਰਾਮ ਸੁੰਦਰ ਦਾਸ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਨਾਲ ਨਿਹਾਲ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 29 ਜਨਵਰੀ 2023 - ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਦੇ 668ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਅਤੇ ਪਰਮ ਪੂਜਨੀਕ ਸ਼੍ਰੀ 1008 ਸ਼੍ਰੀ ਗੁਰੂਦੇਵ ਮਹਾਰਾਜ ਰਾਮ ਸੁੰਦਰ ਦਾਸ ਜੀ ਦੀ ਆਗਿਆ ਅਤੇ ਅਸ਼ੀਰਵਾਦ ਨਾਲ ਮੁਫਤ ਬੱਸ ਸੇਵਾ ਵਾਲਿਆਂ ਵੱਲੋਂ ਇੱਕ ਵਿਸ਼ਾਲ ਗੁਰੂਦਰਸ਼ਨ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਦਰਬਾਰ ਸ਼੍ਰੀ ਧਿਆਨਪੁਰ ਧਾਮ ਦੇ ਪੀਠਾਧੀਸ਼ਵਰ ਗੁਰੂ ਮਹਾਰਾਜ ਰਾਮ ਸੁੰਦਰ ਦਾਸ ਜੀ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ।
ਗੁਰੂ ਜੀ ਦੇ ਦਰਸ਼ਨਾਂ ਲਈ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਜਹਾਜ ਚੌਂਕ 'ਤੇ ਭੀੜ ਲੱਗਣੀ ਸ਼ੁਰੂ ਹੋ ਗਈ। ਜੈ ਸ਼੍ਰੀ ਬਾਵਾ ਲਾਲ ਜੀ ਦੇ ਜੈਕਾਰੇ ਨਾਲ ਚਾਰੇ ਪਾਸੇ ਲੱਗ ਰਹੇ ਸਨ।ਗੁਰਦਾਸਪੁਰ ਪਹੁੰਚੇ ਮਹਾਰਾਜ ਰਾਮ ਸੁੰਦਰ ਦਾਸ ਜੀ ਤੋਂ ਸੰਗਤਾਂ ਆਸ਼ੀਰਵਾਦ ਲਿਆ।ਰੱਥ 'ਤੇ ਸਵਾਰ ਹੋ ਰਾਮ ਸੁੰਦਰ ਦਾਸ ਮਹਾਰਾਜ ਨੇ ਸ਼ੋਭਾ ਯਾਤਰਾ ਦੇ ਰੂਪ ਕਾਰਜਕਰਮ ਵਾਲੀ ਥਾਂ ਵੱਲ ਪ੍ਰਸਥਾਨ ਕੀਤਾ। ਇਸ ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂ ਨੱਚਦੇ ਅਤੇ ਫੁੱਲਾਂ ਦੀ ਵਰਖਾ ਲਗਾਤਾਰ ਕਰਦੇ ਰਹੇ।ਯਾਤਰਾ ਦੌਰਾਨ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਖਾਣ-ਪੀਣ ਦੇ ਸਟਾਲ ਲਗਾਏ ਗਏ।
ਪਿੰਡੋਰੀ ਰੋਡ ਵਿਖੇ ਇਕ ਵਿਸ਼ਾਲ ਪੰਡਾਲ ਲਗਾ ਕੇ ੍ਹਵੱਡਾ ਧਾਰਮਿਕ ਸਮਾਗਮ ਕਰਵਾਇਆ ਗਿਆ ਦੇਰ ਸ਼ਾਮ ਤਕ ਚੱਲਿਆ। ਇਸ ਦੌਰਾਨ ਸ਼ਰਧਾਲੂਆਂ ਨੇ ਖੁੱਲ ਕੇ ਮਹਾਰਾਜ ਰਾਮ ਸੁੰਦਰ ਦਾਸ ਦੇ ਦਰਸ਼ਨ ਕੀਤੇ ਅਤੇ ਸੰਜੇ ਸਵਾਰਿਆ ਅੰਮ੍ਰਿਤਸਰੀ, ਅਸ਼ੋਕ ਬਾਵਾ, ਬੇਬੀ ਮਮਤਾ, ਲੁਧਿਆਣਾ ਦੇ ਰਾਜਨ ਭੋਲੂ ਵੱਲੋਂ ਗਾਏ ਗਏ ਭਜਨਾਂ ਤੇ ਖ਼ੂਬ ਨੱਚੇ।
ਸ਼ੋਭਾ ਯਾਤਰਾ ਵਿਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਚੇਅਰਮੈਨ ਰਮਨ ਬਹਿਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸੀ।
ਇਸ ਮੌਕੇ ਅਰਜੁਨ ਮਹਿਰਾ, ਨਰੇਸ਼ ਕਾਲੀਆ, ਅਮਨ, ਗਗਨ, ਰਾਕੇਸ਼, ਕੁੱਕੂ, ਜੱਗੂ, ਅਜੈ, ਸੁਭਾਸ਼ ਚੰਦਰ, ਬਿੱਟੂ, ਸੁਭਾਸ਼, ਸੰਨੀ ਸ਼ਾਹ, ਸਾਬੀ, ਵਿਪਨ, ਅਸ਼ਵਨੀ, ਆਦਿ ਹਾਜ਼ਰ ਸਨ।