ASI ਨੇ ਪ੍ਰੋਮੋਸ਼ਨ ਦੀ ਖੁਸ਼ੀ ਥਾਣੇ ਅੰਦਰ ਆਪਣੇ ਸਾਥੀਆਂ ਨੂੰ ਦੁੱਧ ਪਿਲਾ ਕੀਤੀ ਸਾਂਝੀ
ਕਿਹਾ- ਨਸ਼ੀਲੀ ਚੀਜ਼ਾਂ ਨੂੰ ਪਾਸੇ ਕਰ ਸਹਿਤ ਲਈ ਚੰਗੀਆਂ ਚੀਜ਼ਾਂ ਨਾਲ ਕਰਨੀ ਚਾਹੀਦੀ ਖੁਸ਼ੀ ਸਾਂਝੀ
ਜਲੰਧਰ ,2 ਅਪ੍ਰੈਲ 2023 : ਪੰਜਾਬੀਆਂ ਵਿੱਚ ਖੁਸ਼ੀ ਮੌਕੇ ਇਜ਼ਹਾਰ ਕਰਨ ਦੇ ਵੱਖਰੇ ਵੱਖਰੇ ਤਰੀਕੇ ਹੁੰਦੇ ਨੇ ਜਿਸ ਵਿਚ ਗਲਾਸੀ ਨਾਲ ਗਲਾਸੀ ਖੜਕਾਉਣ ਦਾ ਮੌਕਾ ਆਮ ਹੈ। ਸਾਡਾ ਅਦਾਰਾ ਉਸ ਗੱਲ ਦੀ ਹਿਮਾਇਤ ਨਹੀਂ ਕਰਦਾ ਇਸੇ ਕਰਕੇ ਅਸੀਂ ਇਕ ਅਜਿਹੀ ਖ਼ਬਰ ਲੈ ਕੇ ਆਏ ਹਾਂ ਜੋ ਇੱਕ ਸੇਹਤਮੰਦ ਸਮਾਜਿਕ ਸੰਦੇਸ਼ ਦੇਵੇਗੀ।
ਜਲੰਧਰ ਦੇ ਵੇਸ੍ਟ ਹਲਕੇ ਦੇ ਪੁਲਿਸ ਥਾਣੇ ਬਸਤੀ ਬਾਵਾਖੇਲ ਦੇ ਅੰਦਰ ਸਾਥੀਆ ਨੂੰ ਦੁੱਧ ਪਿਲਾ ਰਹੇ ਅਤੇ ਮੂੰਹ ਮਿੱਠਾ ਕਰਾ ਰਹੇ ਇਹ ਨੇ ਹੈਡ ਕਾਂਸਟੇਬਲ ਤੋਂ ASI ਪ੍ਰੋਮੋਟ ਹੋਏ ਸੁਰਿੰਦਰ ਸਿੰਘ। ਸੁਰਿੰਦਰ ਸਿੰਘ ਵਲੋਂ ਆਪਣੀ ਪ੍ਰੋਮੋਸ਼ਨ ਦੀ ਖੁਸ਼ੀ ਵਿਚ ਥਾਣੇ ਦੇ ਆਪਣੇ ਸਾਰੇ ਸਾਥੀਆਂ ਨੂੰ ਲੱਡੂਆਂ ਨਾਲ ਦੁੱਧ ਪਿਲਾ ਕੇ ਖੁਸ਼ੀ ਮਨਾਈ ਗਈ। ਮੀਡਿਆ ਨਾਲ ਗੱਲ ਕਰਦਿਆਂ ਸੁਰਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਲੋਕੀ ਖੁਸ਼ੀ ਮਨਾਉਣ ਲਈ ਕਈ ਨਸ਼ੀਲੀ ਚੀਜ਼ਾਂ ਨਾਲ ਪਾਰਟੀਆਂ ਮਨਾਉਂਦੇ ਨੇ ਉੱਥੇ ਹੀ ਉਹਨਾਂ ਨੇ ਦੁੱਧ ਨਾਲ ਖੁਸ਼ੀ ਮਨਾ ਕੇ ਸਮਾਜ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੁਰਿੰਦਰ ਸਿੰਘ ਨੇ ਕਿਹਾ ਕਿ ਬੇਹਦ ਲੋੜ ਹੈ ਨਸ਼ੀਲੀ ਚੀਜ਼ਾਂ ਨੂੰ ਪਾਸੇ ਕਰ ਸੇਹਤ ਲਈ ਚੰਗੀਆਂ ਚੀਜ਼ਾਂ ਸਾਨੂ ਹਰ ਸਮੇਂ ਆਪਣੇ ਜੀਵਨ ਵਿੱਚ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ।
ਦੂਜੇ ਪਾਸੇ ਸੁਰਿੰਦਰ ਸਿੰਘ ਦੇ ਸਾਥੀ SI ਕੁਲਦੀਲ ਸਿੰਘ ਨੇ ਕਿਹਾ ਕਿ ASI ਸੁਰਿੰਦਰ ਸਿੰਘ ਵਲੋਂ ਥਾਣੇ ਦੇ ਸਾਰੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਆਪਣੀ ਹੱਥੀਂ ਸੇਵਾ ਕਰਦਿਆਂ ਵੇਖ ਬੇਹਦ ਚੰਗਾ ਮਹਿਸੂਸ ਹੋਇਆ ਹੈ। SI ਕੁਲਦੀਪ ਸਿੰਘ ਨੇ ਕਿਹਾ ਕਿ ਸਾਰੇ ਸਮਾਜ ਨੂੰ ਇਹੀ ਮੈਸਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਕਿਸੇ ਨੂੰ ਨਸ਼ੇ ਦੀਆਂ ਚੀਜ਼ਾਂ ਨੂੰ ਤਿਆਗ ਕੇ ਸਿਹਤ ਲਈ ਚੰਗੀਆਂ ਚੀਜ਼ਾਂ ਨਾਲ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ।