ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 20 ਨਵੰਬਰ - ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ (ਮੋਹਾਲੀ) ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਸੁਮੀਤ ਮਲਹੋਤਰਾ ਜੀ ਦੀ ਰਹਿਨੁਮਾਈ ਹੇਠ ਸੰਜੀਵ ਕੁੰਦੀ ਇੰਚਾਰਜ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਸਿਹਤ ਵਿਭਾਗ, ਫਰੀਦਕੋਟ ਦੇ ਸਹਿਯੋਗ ਨਾਲ ਬਿਰਧ ਆਸ਼ਰਮ, ਰੈੱਡ ਕਰਾਸ, ਫਰੀਦਕੋਟ ਵਿੱਚ ਮਿਤੀ 20.11.2020 ਨੂੰ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਮੈਡੀਕਲ ਕੈਂਪ ਦੌਰਾਨ ਬਿਰਧ ਆਸ਼ਰਮ ਰੈੱਡ ਕਰਾਸ, ਫਰੀਦਕੋਟ ਵਿੱਚ ਰਹਿ ਰਹੇ ਬਜੁਰਗਾਂ ਅਤੇ ਬੱਚਿਆਂ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਚੈੱਕ-ਅੱਪ ਕੀਤਾ ਗਿਆ ਅਤੇ ਅੰਜਲੀ ਲੈਬਜ਼, ਫਰੀਦਕੋਟ ਵੱਲੋਂ ਉਹਨਾਂ ਦੇ ਮੁਫਤ ਖੂਨ ਟੈਸਟ ਵੀ ਕੀਤੇ ਗਏ। ਇਸ ਉਪਰੰਤ ਬਜੁਰਗਾਂ ਨੂੰ ਉਹਨਾਂ ਦੀ ਲੌੜ ਅਨੁਸਾਰ ਮੁਫਤ ਦਵਾਈ ਵੀ ਮੁਹੱਇਆ ਕਰਵਾਈ ਗਈ।
ਇਸ ਦੇ ਨਾਲ ਹੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਅਰੋਗਿਆ ਭਾਰਤੀ, ਫਰੀਦਕੋਟ, ਐਨ.ਜੀ.ਓ ਨੂੰ ਸ਼ਾਮਿਲ ਕਰਕੇ ਉੱਥੇ ਰਹਿ ਰਹੇ ਬਜ਼ੁਰਗਾਂ ਨੂੰ ਫਲ ਵੰਡੇ ਕਰਵਾਏ ਗਏ। ਇਸ ਮੌਕੇ ਤੇ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫਸਰ ਫਰੀਦਕੋਟ ਅਤੇ ਮੈਡੀਕਲ ਕੈਂਪ ਉਹਨਾਂ ਦੀ ਨਿਗਰਾਨੀ ਹੇਠ ਸਰਕਾਰ ਦੀਆਂ ਕੋਵਿਡ-19 ਸੰਬੰਧੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਰਣਜੀਤ ਕੌਰ, ਮੈਡੀਕਲ ਅਫਸਰ, ਡਾ. ਵਿਕਰਮਜੋਤ ਸਿੰਘ ਮੈਡੀਕਲ ਅਫਸਰ ਅਤੇ ਕੁਲਵੀਰ ਕੌਰ ਏ.ਐਨ.ਐਮ ਸਿਵਲ ਹਸਪਤਾਲ, ਫਰੀਦਕੋਟ ਜਿਸ ਵੱਲੋਂ ਉਪਰੋਕਤ ਬਜ਼ੁਰਗਾਂ ਅਤੇ ਬੱਚਿਆਂ ਦਾ ਮੈਡੀਕਲ ਚੈੱਕ-ਅੱਪ ਕੀਤਾ ਗਿਆ।