ਅਸ਼ੋਕ ਵਰਮਾ
ਚੰਡੀਗੜ੍ਹ, 24 ਨਵੰਬਰ 2020 - ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ੍ਹ ਨੇ ਆਉਂਦੇ ਦਿਨਾਂ ਦੌਰਾਨ ਯੂਥ ਕਲੱਬਾਂ ਦੀ ਗਿਣਤੀ ਦੁੱਗਣੀ ਕਰਨ ਦਾ ਫੈਸਲਾ ਲਿਆ ਹੈ। ਨੌਜਵਾਨਾਂ ਨੂੰ ਯੁਵਕ ਅਤੇ ਜਾਗਰੁਕਤਾ ਗਤੀਵਿਧੀਆਂ ਨਾਲ ਜੋੜਨ ਲੲਂ ਨਵੇ ਕਲੱਬਾਂ ਦੀ ਸਥਾਪਨਾ ਤੋਂ ਇਲਾਵਾ ਪਹਿਲੇ ਤੋਂ ਚੱਲ ਰਹੇ ਕਲੱਬ ਹੋਰ ਜਿਆਦਾ ਸਰਗਰਮ ਕਰਨ ਲਈ ਯੁਵਾ ਕਲੱਬ ਵਿਕਾਸ ਹੇਠ ਇੱਕ ਵਿਸ਼ੇਸ਼ ਮੁਹਿੰਮ ਸ਼ੂਰੂ ਕੀਤੀ ਗਈ ਹੈ। ਜ਼ਿਲ੍ਹਾ ਯੂਥ ਕੂਆਰਡੀਨੇਟਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਟੇਟ ਡਾਇਰੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਇਸ ਵੇਲੇ 4407 ਦੇ ਕਰੀਬ ਕਲੱਬ ਚਲ ਰਹੇ ਹਨ ਜਿਹਨਾਂ ਦੇ ਤਕਰੀਬਨ 50 ਹਜ਼ਾਰ ਮੈਂਬਰ ਹਨ।
ਉਹਨਾਂ ਦੱਸਿਆ ਕਿ ਹੁਣ ਕਲੱਬਾਂ ਦੀ ਗਿਣਤੀ ਦੋ ਗੁਣੀ ਅਤੇ ਮੈਂਬਰਸ਼ਿਪ ’ਚ ਚਾਰ ਗੁਣਾ ਵਾਧਾ ਕਰਨ ਦੀ ਯਜਨਾਂ ਹੈ। ਉਹਨਾਂ ਦੱਸਿਆ ਕਿ ਇਹ ਨੌਜਵਾਨ ਕਰੋਨਾ ਅਤੇ ਸਮਾਜਿਕ ਬੁਰਾਈਆਂ ਖਿਲਾਫ ਚੇਤਨਾ ਪੈਦਾ ਕਰਨਗੇ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਲੱਬਾਂ ਨੇ ਮਾਸਕ ਅਤੇ ਰਾਸ਼ਨ ਵਗੈਰਾ ਵੰਡਣ ’ਚ ਅਹਿਮ ਯੋਗਦਾਨ ਪਾਇਆ ਹੈ ਜਿਸ ਦੇ ਚੰਗੇ ਸਿੱਟੇ ਨਿੱਕਲੇ ਹਨ। ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਏਗੀ ਅਤੇ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਸ਼ਤਾਬਦੀ ਦੇ ਸਬੰਧ ਲੂਚ ਸਵੱਛਤਾ ਅਤੇ ਸ਼ਰਮਦਾਨ ਸਬੰਧੀ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਤਹਿਤ ਯੂਥ ਕਲੱਬ ਰੈਲੀਆਂ , ਲੇਖ,ਭਾਸ਼ਣ ਅਤੇ ਪੇਟਿੰਗ ਮੁਕਾਬਲੇ ਕਰਵਾਉਣਗੇ। ਉਹਨਾ ਜਾਣਕਾਰੀ ਦਿੱਤੀ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਕੇਂਦਰੀ ਮੰਤਰੀ ਕਿਰਨ ਰਜੀਜੂ ਦੀ ਅਗਵਾਈ ਹੇਠ ਚਲ ਰਹੀ ਫਿੱਟ ਇੰਡੀਆਂ ਮੁਹਿੰਮ ਨਾਲ ਵੀ ਹੁਣ ਤੱਕ ਤਿੰਨ ਹਜਾਰ ਤੋਂ ਵੱਧ ਕਲੱਬ ਜੁੜ ਚੁੱਕੇ ਹਨ ਜਿਹਨਾਂ ਵੱਲੋਂ ਸਰੀਰਕ ਅਤੇ ਮਾਨਿਸਕ ਤੰਦਰੁਸਤੀ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਡਾਿੲਰੈਕਟਰ ਸੁਰਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਨੌਜਵਾਨਾਂ ’ਚ ਰਾਸ਼ਟਰੀ ਏਕਤਾ ਅਤੇ ਸਦਭਾਵਨਾ ਪੈਦਾ ਕਰਨ ਲਈ ‘ਏਕ ਭਾਰਤ ਸਰੇਸ਼ਠ ਭਾਰਤ’ ਹੇਠ ਦੋ ਦੋ ਰਾਜਾਂ ਦੇ ਗਰੁੱਪ ਬਣਾਕੇ ਇੱਕ ਦੂਸਰੇ ਰਾਜਾਂ ਦੀ ਭਾਸ਼ਾ,ਇਤਹਾਸ,ਸਭਿਆਚਾਰ,ਰਹਿਣ ਸਹਿਣ ਅਤੇ ਖਾਣ ਪੀਣ ਬਾਰੇ ਇੱਕ ਦੂਜੇ ਨਾਲ ਵਿਚਾਰ ਵਟਾਦਰਾ ਕਰਨਗੇ।
ਉਹਨਾਂ ਦੱਸਿਆ ਕਿ 26 ਨਵੰਬਰ 2020 ਨੂੰ ਪੰਜਾਬ ਅਤੇ ਆਧਰਾਂ ਪ੍ਰਦੇਸ਼ ਰਾਜਾਂ ਦਾ ਵੈਬੀਨਾਰ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਸਮੂਹ ਜਿਲਿਆਂ ਦੇ 500 ਨੌਜਵਾਨ ਭਾਗ ਲੈ ਰਹੇ ਹਨ। ਇਸ ਮੌਕੇ ਪਰਮਜੀਤ ਸਿੰਘ ਮੋਹਾਲੀ,ਮਿਸ ਰਸ਼ਮੀਤ ਕੌਰ ਲੁਧਿਆਣਾ,ਅੰਜਲੀ ਚੌਧਰੀ ਸੰਗਰੂਰ,ਹਰਸ਼ਰਨ ਸਿੰਘ ਸੰਧੂ ਬਠਿੰਡਾ,ਆਕਾਸ਼ਾ ਸ਼੍ਰੀ ਅਮਿ੍ਰਤਸਰ ਸਾਹਿਬ.ਵੰਦਨਾ ਲਾਉ ਸ਼ਹੀਦ ਭਗਤ ਸਿੰਘ ਨਗਰ,ਸੰਜਨਾ ਵਾਟਸ ਚੰਡੀਗੜ੍ਹ,ਜਸਲੀਨ ਕੌਰ ਤਰਨਤਾਰਨ,ਗੁਰਵਿੰਦਰ ਸਿੰਘ ਮੋਗਾ,ਰਾਕੇਸ਼ ਕੁਮਾਰ ਹੁਸ਼ਿਆਰਪੁਰ , ਰਿਸ਼ਵ ਸਿੰਗਲਾ ਜਲੰਧਰ, ਮੋਹਿਤ ਰੋਪੜ,ਪ੍ਰੀਤਕਾ ਸ਼੍ਰੀ ਮੁਕਤਸਰ ਸਾਹਿਬ ਹਾਜਰ ਸਨ। ਅੰਤ ਵਿੱਚ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ।