ਦੀਪਕ ਜੈਨ
ਜਗਰਾਉਂ, 3 ਦਸੰਬਰ 2020 - ਅੱਜ ਕੱਲ੍ਹ ਚੋਰੀ ਦੀਆਂ ਘਟਨਾਂਵਾਂ ਦਿਨੋ ਦਿਨ ਵੱਧ ਰਹੀਆਂ ਹਨ। ਅਜਿਹੀ ਹੀ ਇੱਕ ਘਟਨਾ ਬੀਤੇ ਦਿਨੀ ਸਾਹਮਣੇ ਆਈ ਅਤੇ ਜਗਰਾਉਂ ਦੇ ਮਸ਼ਹੂਰ ਹੋਟਲ ਸਨੇਹਮੋਹਨ ਰਿਜੈਂਸੀ ਜੀ.ਟੀ .ਰੋਡ ਤੇ ਸਥਿਤ ਹੈ, ਵਿੱਚੋਂ ਕਾਫੀ ਸਾਮਾਨ ਚੋਰੀ ਹੋ ਗਿਆ ਹੈ।
ਜਿਸ ਦੀ ਜਾਣਕਾਰੀ ਮਨਮੋਹਣ ਕਤਿਆਲ ਪੁੱਤਰ ਵੈਜ ਨਾਥ ਨੇ ਦਿੱਤੀ। ਸ਼ਿਕਾਇਤਕਰਤਾ ਨੇ ਬਿਆਨ ਦਰਜ ਕਰਵਾਉਂਦਿਆ ਦੱਸਿਆ ਕਿ ਉਨ੍ਹਾਂ ਨੂੰ 27 ਨਵੰਬਰ ਨੂੰ ਮਿਸਤਰੀ ਜੋ ਕਿ ਉੱਥੇ ਹੀ ਕੰਮ ਮਰਦਾ ਹੈ ਦਾ ਫ਼ੋਨ ਆਇਆ ਕਿ ਜਿਸ ਕਮਰੇ ਵਿੱਚ ਸੀਮਿੰਟ ਵਗੈਰਾ ਰੱਖਿਆ ਹੋਇਆ ਸੀ ਉਸ ਦਾ ਸਾਮਾਨ ਖਿੱਲਰਿਆ ਪਿਆ ਹੈ, ਜਿਸ ਤੇ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਕਮਰੇ ਵਿਚੋਂ ਏ.ਸੀ ਦੀਆਂ ਕੌਪਰ ਦੀਆਂ ਪਾਈਪਾਂ, ਏ.ਸੀ ਦੀਆਂ ਜਾਲ਼ੀਆਂ ਤੇ ਬਿਜਲੀ ਦੀ ਫਿਟਿੰਗ ਦੀਆਂ ਤਾਰਾਂ ਤੇ ਲਾਈਟਾਂ ਕਿਸੇ ਅਣਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਲਈਆਂ ਗਈਆਂ ਹਨ। ਪੁਲਿਸ ਨੇ ਇਸ ਤੇ ਆਈ. ਪੀ.ਸੀ ਦੀ ਧਾਰਾ 457,380 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।