ਪੰਜਾਬ ਵਿੱਚ ਦੋ ਆਈ ਪੀ ਐਸ ਅਫਸਰਾਂ ਨੂੰ ਦਿੱਤੀ ਗਈ ਤਰੱਕੀ
ਕੁਲਜਿੰਦਰ ਸਰਾਂ ਵੱਲੋਂ
ਚੰਡੀਗੜ੍ਹ, 24 ਮਈ, 2022: ਪੰਜਾਬ ਸਰਕਾਰ ਨੇ 2009 ਬੈਚ ਦੇ ਦੋ ਆਈਪੀਐਸ ਅਧਿਕਾਰੀਆਂ ਨੂੰ 1 ਜਨਵਰੀ, 2022 ਤੋਂ ਤਨਖਾਹ ਮੈਟ੍ਰਿਕਸ ਦੇ ਲੈਵਲ 3 ਵਿੱਚ ਚੋਣ ਗ੍ਰੇਡ ਵਿੱਚ ਤਰੱਕੀ ਦਿੱਤੀ ਹੈ।
ਆਈਪੀਐਸ ਅਫ਼ਸਰ ਨਵੀਨ ਸਿੰਗਲਾ ਅਤੇ ਕੁਲਦੀਪ ਸਿੰਘ (ਇੰਟਰ-ਕੇਡਰ ਡੈਪੂਟੇਸ਼ਨ ’ਤੇ) ਨੂੰ ਸੂਬਾ ਸਰਕਾਰ ਨੇ ਤਰੱਕੀ ਦਿੱਤੀ ਹੈ।