ਰਣਦੀਪ ਵਸ਼ਿਸ਼ਟ ਜੰਮੂ ਕਸਮੀਰ ਵਿਚ ਅਮਰ ਉਜਾਲਾ ਦੇ ਸੰਪਾਦਕ ਵਜੋਂ ਸੇਵਾਵਾਂ ਦੇਣਗੇ
ਬਾਬੂਸ਼ਾਹੀ ਨੈਟਵਰਕ
ਰੂਪਨਗਰ, 01 ਅਗਸਤ 2022- ਰੋਪਡ਼ ਜਿਲ੍ਹੇ ਦੇ ਪਿੰਡ ਬੂਰਮਾਜਰਾ ਦੇ ਰਹਿਣ ਵਾਲੇ ਰਣਦੀਪ ਵਸ਼ਿਸ਼ਟ ਹੁਣ ਜੰਮੂ ਕਸ਼ਮੀਰ ਵਿਚ ਅਮਰ ਉਜਾਲਾ ਦੇ ਸੰਪਾਦਕ ਵਜੋਂ ਸੇਵਾਵਾਂ ਦੇਣਗੇ। ਕਾਬਿਲੇਗੌਰ ਹੈ ਕਿ ਰਣਦੀਪ ਵਸ਼ਿਸ਼ਟ ਇਸ ਤੋਂ ਪਹਿਲਾਂ ਯੂਪੀ ਦੇ ਮੁਰਾਦਾਬਾਦ ਵਿਚ ਅਮਰ ਉਜਾਲਾ ਦੇ ਸੰਪਾਦਕ ਸਨ ਅਤੇ ਕੁਝ ਹੀ ਦਿਨ ਪਹਿਲਾਂ ਉਨ੍ਹਾਂ ਦੀ ਬਦਲੀ ਜੰਮੂ ਕਸ਼ਮੀਰ ਹੋਈ ਹੈ। ਜੋ ਕਿ ਰੂਪਨਗਰ ਜਿਲ੍ਹੇ ਲਈ ਮਾਣ ਦੀ ਗੱਲ ਹੈ। ਇਸ ਤੋਂ ਪਹਿਲਾਂ ਉਹ ਹਰਿਆਣਾ ਅਤੇ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਸੇਵਾਵਾਂ ਦੇ ਚੁੱਕੇ ਹਨ। ਰਣਦੀਪ ਵਸ਼ਿਸ਼ਟ ਦੀ ਨਿਯੁਕਤੀ ਤੇ ਰੂਪਨਗਰ ਜਿਲ੍ਹੇ ਦੇ ਮੀਡੀਆ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ।
ਇਸ ਮੌਕੇ ਰੂਪਨਗਰ ਪ੍ਰੈਸ ਕਲੱਬ ਦੇ ਪ੍ਧਾਨ ਬਹਾਦਰਜੀਤ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ ਸੱਤੀ, ਮੋਰਿੰਡਾ ਪ੍ਰੈਸ ਕਲੱਬ ਦੇ ਪ੍ਧਾਨ ਤਰਲੋਚਨ ਸਿੰਘ ਕੰਗ, ਸ਼੍ਰੀ ਚਮਕੌਰ ਸਾਹਿਬ ਪ੍ਰੈਸ ਕਲੱਬ ਦੇ ਪ੍ਧਾਨ ਪਵਨ ਕੌਸ਼ਲ, ਸਤਲੁਜ ਪ੍ਰੈਸ ਕਲੱਬ ਨੂਰਪੁਰਬੇਦੀ ਦੇ ਪ੍ਧਾਨ ਗੌਰਵ ਰਾਣਾ, ਸ਼੍ਰੀ ਆਨੰਦਪੁਰ ਸਾਹਿਬ ਪ੍ਰੈਸ ਕਲੱਬ ਦੇ ਚੇਅਰਮੈਨ ਨਰਿੰਦਰ ਸ਼ਰਮਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।