ਨਿੱਕੇ -ਨਿੱਕੇ ਬੱਚਿਆਂ ਨੇ ਬਣਾਈਆਂ ਆਪਣੇ ਹੱਥੀਂ ਰੱਖੜੀਆਂ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ 10 ਅਗਸਤ 2022 - ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਮਹੀਨਾਵਾਰ ਗਤੀਵਿਧੀਆਂ ਕੈਲੰਡਰ ਅਨੁਸਾਰ ਅੱਜ ਜ਼ਿਲ੍ਹੇ ਦੇ ਸਮੂਹ ਪ੍ਰੀ -ਪ੍ਰਾਇਮਰੀ ਬੱਚਿਆਂ ਨੇ ਰੱਖੜੀਆਂ ਬਣਾਈਆਂ। ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਸੁਰਜੀਤ ਕੌਰ ਨੇ ਦੱਸਿਆ ਕਿ ਅੱਜ ਦੀ ਗਤੀਵਿਧੀ 'ਰੱਖੜੀ ਬਣਾਉਣਾ' ਵਿੱਚ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਬਹੁਤ ਹੀ ਸੁੰਦਰ ਅਤੇ ਵਧੀਆ ਰੱਖੜੀਆਂ ਬਣਾਈਆਂ।
ਉਨ੍ਹਾਂ ਕਿਹਾ ਇਹ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਸਿਰਜਣਾਤਮਕ ਵਿਕਾਸ ਨੂੰ ਹੁਲਾਰਾ ਦਿੰਦੀਆਂ ਹਨ। ਬੱਚਿਆਂ ਨੇ ਬੜੇ ਚਾਅ ਨਾਲ ਇਨਾਂ ਗਤੀਵਿਧੀਆਂ ਵਿਚ ਭਾਗ ਲਿਆ।ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਸਕੂਲਾਂ ਵਿੱਚ ਇਹ ਗਤੀਵਿਧੀਆਂ ਜਾਰੀ ਰਹੀਆਂ ਕਿਉਂਕਿ ਕੱਲ੍ਹ ਨੂੰ ਰੱਖੜੀ ਦਾ ਤਿਉਹਾਰ ਹੈ। ਸਕੂਲ ਮੁੱਖੀਆਂ ਦੁਆਰਾ ਰੱਖੜੀ ਬਣਾਉਣਾ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਵੀਡੀਓ,ਪੋਸਟਰ ਆਪੋ ਆਪਣੇ ਸੋਸ਼ਲ ਨੈੱਟਵਰਕਿੰਗ ਤੇ ਸ਼ੇਅਰ ਕੀਤੇ ਜਾਂਦੇ ਰਹੇ। ਉਨ੍ਹਾਂ ਦੱਸਿਆ ਕਿ ਇਹਨਾਂ ਗਤੀਵਿਧੀਆਂ ਵਿੱਚ ਕੁੱਝ ਸਕੂਲਾਂ ਵਿੱਚ ਮਾਪਿਆਂ ਨੇ ਵੀ ਭਾਗ ਲਿਆ ਜਿੱਥੇ ਆਪਣੇ ਬੱਚਿਆਂ ਨੂੰ ਰੱਖੜੀ ਬਣਾਉਂਦੇ ਦੇਖ ਖੁਸ਼ ਹੁੰਦੇ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਗੁਣ ਗਾਣ ਕਰਦੇ ਰਹੇ ।