← ਪਿਛੇ ਪਰਤੋ
ਸ਼ੰਭੂ ਬਾਰਡਰ 'ਤੇ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ
ਅੰਬਾਲਾ 13 ਫਰਵਰੀ 2024: ਕਿਸਾਨਾਂ ਦਾ ਮੋਰਚਾ ਹੁਣ ਤਕ ਸ਼ੰਭੂ ਬਾਰਡਰ ਉਤੇ ਪਹੁੰਚ ਚੁੱਕਾ ਹੈ ਅਤੇ ਕੁਝ ਨੌਜਵਾਨਾਂ ਨੇ ਅੱਗੇ ਵੱਧ ਕੇ ਬੈਰੀਗੇਡ ਚੁੱਕ ਕੇ ਸੁੱਟਣੇ ਸ਼ੁਰੂ ਹੀ ਕੀਤੇ ਸਨ ਕਿ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਹਰ ਪਾਸੇ ਹਫੜਾ ਦਫੜੀ ਪੈ ਗਈ। ਦਸ ਦਈਏ ਕਿ ਕਿਸਾਨ ਆਗੂਆਂ ਨੇ ਅਜਿਹੀ ਕਾਰਵਾਈ ਤੋਂ ਮਨ੍ਹਾ ਕੀਤਾ ਸੀ ਪਰ ਹਾਲ ਦੀ ਘੜੀ ਸਾਰੇ ਪਿਛੇ ਜਾ ਕੇ ਖੜ੍ਹੇ ਹੋ ਗਏ ਹਨ।
Total Responses : 71