ਅੰਕੁਰ ਸ਼ਰਮਾ ਨੂੰ ਭਾਜਪਾ ਨੇ ਐਨਜੀਓ ਸੈਲ ਦਾ ਕਨਵੀਨਰ ਨਿਯੁਕਤ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ , 13 ਅਪ੍ਰੈਲ 2024 : ਭਾਰਤੀ ਜਨਤਾ ਪਾਰਟੀ ਵੱਲੋਂ ਨੌਜਵਾਨ ਭਾਜਪਾ ਆਗੂ ਅੰਕੁਰ ਸ਼ਰਮਾ ਨੂੰ ਐਨਜੀਓ ਸੈੱਲ ਜ਼ਿਲ੍ਹਾ ਗੁਰਦਾਸਪੁਰ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵੱਲੋਂ ਜਾਰੀ ਅਧਿਕਾਰਤ ਪੱਤਰ ਵਿੱਚ ਇਹ ਕੁਝ ਨਾ ਕੀਤੀ ਗਈ ਹੈ । ਅੰਕੁਰ ਸ਼ਰਮਾ ਦੇ ਨਾਲ ਟੀਮ ਦੇ ਕੋ-ਕਨਵੀਨਰ ਦੀ ਜ਼ਿੰਮੇਵਾਰੀ ਰਜੇਸ਼ ਮਹਾਜਨ, ਹਨੀਸ਼ ਡੋਗਰਾ, ਸੰਦੀਪ ਗਨੋਤਰਾ ਅਤੇ ਲਲਿਤ ਸ਼ਰਮਾ ਨੂੰ ਦਿੱਤੀ ਗਈ ਹੈ। ਜਦਕਿ ਇਹਨਾਂ ਤੋਂ ਇਲਾਵਾ ਰੂਹੀ ਮਹਿੰਦਰੂ,ਸ਼ਰਧਾ ਮਹੰਤ, ਸੁਨੀਤ ਜੋਸ਼ੀ ਅਤੇ ਸੰਨੀ ਕੁਮਾਰ ਨੂੰ ਕਾਰਜਕਾਰੀ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਅੰਕੁਰ ਸ਼ਰਮਾਂ ਨੇ ਕਿਹਾ ਕਿ ਭਾਜਪਾ ਹੀ ਇੱਕ ਮਾਤਰ ਅਜਿਹੀ ਰਾਸ਼ਟਰੀ ਪਾਰਟੀ ਹੈ ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦਾ ਅੰਤਰਰਾਸ਼ਟਰੀ ਪੱਧਰ ਤੇ ਦਬਦਬਾ ਕਾਇਮ ਕਰਨ ਵਿੱਚ ਕਾਮਯਾਬ ਰਹੀ ਹੈ ਤੇ ਨਾਲ ਹੀ ਨਾਲ ਦੇਸ਼ ਦੀਆ ਅੰਦਰੂਨੀ ਸਮੱਸਿਆਵਾਂ ਦਾ ਵੀ ਨਿਪਟਾਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕਰੇਗੀ ਅਤੇ ਸਾਡੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਚੰਗੀ ਲੀਡ ਨਾਲ ਜਿਤਾਉਣ ਲਈ ਬੂਥ ਲੈਵਲ ਤੇ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ।