ਸਿਵਲ ਹਸਪਤਾਲ ਜਗਰਾਉਂ ਦੀ ਐਸਐਮਓ ਡਾ: ਪ੍ਰਭਿਤਾ ਸਾਹੂ ਵਰਮਾ ਤਬਾਦਲਾ, ਡਾ: ਹਰਜੀਤ ਸਿੰਘ ਨੂੰ ਮਿਲਿਆ ਚਾਰਜ
- ਡਾ: ਹਰਜੀਤ ਸਿੰਘ ਬਤੌਰ ਐਸਐਮਓ ਸਿਵਲ ਹਸਪਤਾਲ ਜਗਰਾਉਂ ਹੋਏ ਨਿਯੁਕਤ
ਜਗਰਾਉਂ, 16 ਮਾਰਚ 2024 - ਸਿਹਤ ਵਿਭਾਗ ਵੱਲੋਂ ਕੀਤੀਆਂ ਗਈਆਂ ਤਬਦੀਲੀਆਂ ਦੇ ਚੱਲਦਿਆਂ ਜਗਰਾਉਂ ਸਿਵਲ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਐਸਐਮਓ ਮੈਡਮ ਪ੍ਰਭਿਤਾ ਸਾਹੂ ਵਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਅਤੇ ਅਤੇ ਸਿਹਤ ਵਿਭਾਗ ਵੱਲੋਂ ਉਨਾਂ ਦੀ ਜਗ੍ਹਾ ਤੇ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਹਰਜੀਤ ਸਿੰਘ ਨੂੰ ਬਤੌਰ ਐਸਐਮਓ ਸਿਵਿਲ ਹਸਪਤਾਲ ਜਗਰਾਉਂ ਵਿਖੇ ਨਿਯੁਕਤ ਕੀਤਾ ਗਿਆ ਹੈ।