ਹਰਿਆਣਾ ਬ੍ਰੇਕਿੰਗ: ਟੀਵੀਐਸਐਨ ਪਰਸਾਦ ਨਵੇਂ ਚੀਫ ਸੈਕਟਰੀ ਨਿਯੁਕਤ ਅਤੇ ਵੀ ਉਮਾਸ਼ੰਕਰ ਮੁੱਖ ਮੰਤਰੀ ਦੇ ਨਵੇਂ ਪੀਐਸ ਲਾਏ ਗਏ , ਕੁੱਲ 8 ਆਈਏਐਸ ਅਤੇ 22 ਐਚਸੀਐਸ ਅਫਸਰਾਂ ਦਾ ਤਬਾਦਲਾ
ਚੰਡੀਗੜ੍ਹ, 15 ਮਾਰਚ, 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਸ਼ਾਸਨ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਅਫਸਰਸ਼ਾਹੀ 'ਚ ਵੱਡੇ ਫੇਰਬਦਲ ਦੇ ਹੁਕਮ ਦਿੱਤੇ ਗਏ ਹਨ। ਟੀਵੀਐਸਐਨ ਪਰਸਾਦ ਨੂੰ ਨਵਾਂ ਚੀਫ ਸੈਕਟਰੀ ਨਿਯੁਕਤ ਕੀਤਾ ਗਿਆ ਹੈ ਅਤੇ ਵੀ ਉਮਾਸ਼ੰਕਰ ਮੁੱਖ ਮੰਤਰੀ ਦੇ ਨਵੇਂ ਪੀਐਸ ਲਾਏ ਗਏ ਹਨ। ਕੁੱਲ 8 ਆਈਏਐਸ ਅਤੇ 22 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸੀਐਮਓ ਅਤੇ ਓਐਸਡੀ ਤੋਂ ਮੁੱਖ ਮੰਤਰੀ ਦੇ ਹੋਰ ਸੀਨੀਅਰ ਅਧਿਕਾਰੀਆਂ ਦਾ ਵੀ ਤਬਾਦਲਾ ਕੀਤਾ ਗਿਆ ਹੈ।
ਮੌਜੂਦਾ ਸੀਐਸ ਸੰਜੀਵ ਕੌਸ਼ਲ ਲੰਬੀ ਛੁੱਟੀ 'ਤੇ ਚਲੇ ਗਏ ਹਨ। ਆਰਡਰਾਂ ਦੀ ਕਾਪੀ ਨੂੰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
https://drive.google.com/file/d/1qnDT4BJBM8V4KszkFr2rCceD7ohMKP2h/view?usp=sharing
https://drive.google.com/file/d/1Dzlxr8DXZsgkAu0bOKsrNAOupVl7Voae/view?usp=sharing
https://drive.google.com/file/d/1iEO-9xRdn_VMXWs0kEDztDaa9XDDrfjV/view?usp=sharing