ਕਮਲਜੀਤ ਸਿੰਘ ਸਰਕਾਰੀ ਆਈ.ਟੀ.ਆਈ ਦੇ ਪ੍ਰਿੰਸੀਪਲ ਬਣੇ
ਮੈਂ ਤਨੋਂ ਮਨੋਂ ਧਨੋਂ ਇਸ ਸੰਸਥਾਂ ਲਈ ਜਾਨ ਲਗਾਕੇ ਕੰਮ ਕਰਾਂਗਾ ਅਤੇ ਸੰਸਥਾਂ ਦੀ ਤਰੱਕੀ ਲਈ ਪੂਰੀ ਵਾਹ ਲਗਾ ਦਿਆਂਗਾ--ਪ੍ਰਿੰਸੀਪਲ ਕਮਲਜੀਤ ਸਿੰਘ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ ,13 ਮਾਰਚ 2024 : ਸ੍ਰੀ ਕਮਲਜੀਤ ਸਿੰਘ ਟ੍ਰੇਨਿੰਗ ਅਫਸਰ ਤੋਂ ਪਦ ਉੱਨਤ ਹੋਏ ਪ੍ਰਿੰਸੀਪਲ ਗਰੁੱਪ ਬੀ ਵਜੋਂ ਅੱਜ ਸਰਕਾਰੀ ਆਈ.ਟੀ.ਆਈ ਮਾਲੇਰਕੋਟਲਾ ਵਿਖੇ ਜੁਆਇੰਨ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਉਹਨਾਂ ਨਾਲ ਮਿਲਕੇ ਇਲਾਕੇ ਦੀ ਆਈ.ਟੀ. ਆਈ ਦੀ ਤਰੱਕੀ ਲਈ ਪ੍ਰਣ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸ੍ਰੀ ਕਮਲਜੀਤ ਸਿੰਘ ਨੇ ਕਿਹਾ ਕਿ ਮੈਂ ਤਨੋਂ ਮਨੋਂ ਧਨੋਂ ਇਸ ਸੰਸਥਾਂ ਲਈ ਜਾਨ ਲਗਾਕੇ ਕੰਮ ਕਰਾਂਗਾ ਅਤੇ ਸੰਸਥਾਂ ਦੀ ਤਰੱਕੀ ਲਈ ਪੂਰੀ ਵਾਹ ਲਗਾ ਦਿਆਂਗਾ। ਇਸ ਮੌਕੇ ਤੇ ਆਈਟੀਆਈ ਦੇ ਸਮੂਹ ਸਟਾਫ ਵੱਲੋਂ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਵਿਸ਼ਵਾਸ ਦਵਾਇਆ ਗਿਆ। ਜਿਸ ਲਈ ਉਹਨਾਂ ਵੱਲੋਂ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ।