ਸੂਬਾ ਸਕੱਤਰ ਅਰਾਧਨਾ ਕਾਂਗੜਾ ਦੀ ਨਿਯੁਕਤੀ ਨਾਲ ਖ਼ੁਸ਼ੀ ਦੀ ਲਹਿਰ
ਜ਼ਿਲ੍ਹੇ ਭਰ ਚ ਵੱਖ ਵੱਖ ਜਗ੍ਹਾ ਤੇ ਹੋਇਆ ਵਿਸ਼ੇਸ਼ ਸਨਮਾਨ
ਕਾਂਗੜਾ ਪਰਿਵਾਰ ਦੀ ਸਮਾਜ਼ ਨੂੰ ਵੱਡੀ ਦੇਣ: ਆਗੂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ/ਸੰਗਰੂਰ , 13 ਮਾਰਚ 2024 : ਪੰਜਾਬ ਦੀ ਕੱਦਾਵਰ ਤੇਜ਼ ਤਰਾਰ ਮਹਿਲਾ ਸ਼੍ਰੀਮਤੀ ਪੂਨਮ ਕਾਂਗੜਾ ਅਤੇ ਸੀਨੀਅਰ ਦਲਿਤ ਲੀਡਰ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਨੂੰਹ ਸ਼੍ਰੀਮਤੀ ਅਰਾਧਨਾ ਕਾਂਗੜਾ ਦੀ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਸੂਬਾ ਸਕੱਤਰ ਵੱਜੋਂ ਹੋਈ ਨਿਯੁਕਤੀ ਨੂੰ ਲੈਕੇ ਪੰਜਾਬ ਭਰ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਸ ਨਿਯੁਕਤੀ ਦਾ ਜ਼ੋਰਦਾਰ ਸਵਾਗਤ ਕਰਦਿਆਂ ਜ਼ਿਲ੍ਹਾ ਮਾਲੇਰਕੋਟਲਾ, ਜ਼ਿਲ੍ਹਾ ਬਰਨਾਲਾ ਅਤੇ ਜ਼ਿਲ੍ਹਾ ਸੰਗਰੂਰ ਦੀਆਂ ਵੱਖ ਵੱਖ ਥਾਵਾਂ ਤੇ ਸ਼੍ਰੀਮਤੀ ਅਰਾਧਨਾ ਕਾਂਗੜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸ ਸਬੰਧੀ ਮਲਕੀਤ ਸਿੰਘ,ਰਾਜਨ ਚੰਡਾਲੀਆ, ਨਰਿੰਦਰ ਸਿੰਘ ਬਿੱਲੂ, ਮੰਡੀ ਐਸੋਸੀਏਸ਼ਨ ਦੇ ਵਾਇਸ ਪ੍ਰਧਾਨ ਦੀਦਾਰ ਸਿੰਘ ਚਾਵਰੀਆ, ਰਾਜੇਸ਼ ਕੁਮਾਰ, ਕੇਵਲ ਸਿੰਘ, ਜਰਨੈਲ ਸਿੰਘ, ਗੁਰਮੁੱਖ ਸਿੰਘ ਧਾਲੀਵਾਲ, ਕਮਲਜੀਤ ਕੌਰ, ਜਗਸੀਰ ਸਿੰਘ,ਅਮਨ ਸਿੱਖਨ ਸੁਨਾਮ, ਅਕਾਸ਼ ਧਾਲੀਵਾਲ, ਮਨੋਜ ਕੁਮਾਰ, ਭੁਪਿੰਦਰ ਕੁਮਾਰ ਭਿੰਦਾ, ਸ਼ੰਕਰ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕਾਂਗੜਾ ਪਰਿਵਾਰ ਬਹੁਤ ਹੀ ਮਿਹਨਤੀ ਪਰਿਵਾਰ ਹੈ ਜ਼ੋ ਪਿਛਲੇ ਲੰਮੇ ਸਮੇਂ ਤੋਂ ਸਮਾਜ ਦੀ ਸੇਵਾ ਕਰਦਾ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਕਾਂਗੜਾ ਪਰਿਵਾਰ ਨੇ ਹਮੇਸ਼ਾ ਸਮਾਜ ਦੀ ਬੇਹਤਰੀ ਲਈ ਕੰਮ ਕੀਤਾ ਹੈ ਅਤੇ ਕਰਦਾ ਆ ਰਿਹਾ ਹੈ ਜਿਸ ਤੇ ਉਨ੍ਹਾਂ ਨੂੰ ਮਾਣ ਹੈ ਕਾਂਗਰਸ ਪਾਰਟੀ ਵੱਲੋਂ ਕਾਂਗੜਾ ਪਰਿਵਾਰ ਦੀ ਨੂੰਹ ਸ਼੍ਰੀਮਤੀ ਅਰਾਧਨਾ ਕਾਂਗੜਾ ਨੂੰ ਸੌਂਪੀ ਇਸ ਜ਼ਿੰਮੇਵਾਰੀ ਨੂੰ ਉਹ ਬਾਖੂਬੀ ਨਿਭਾਉਣਗੇ ਅਤੇ ਹੋਰ ਵੀ ਮਜ਼ਬੂਤੀ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ ਇਸ ਮੌਕੇ ਹੋਰ ਵੀ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।