ਸਰੀ ਕੈਨੇਡਾ, 21 ਜਨਵਰੀ 2019 - ਸਾਥੀ ਲੁਧਿਆਣਵੀ ਦੇ ਅਚਾਨਕ ਤੁਰ ਜਾਣ ਨਾਲ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਫਿਰ ਗਈ । ਲੁਧਿਆਣਵੀ ਪੰਜਾਬ ਭਵਨ ਕਨੇਡਾ ਦੇ ਸਲਾਹਕਾਰਾਂ ਵਿੱਚੋਂ ਇੱਕ ਸਨ। ਬੀਤੇ ਦਿਨ ਪੰਜਾਬ ਭਵਨ ਵਿੱਚ ਕਲਮੀਂ ਪਰਵਾਜ਼ ਮੰਚ ਦੀ ਮਹੀਨੇਵਾਰ ਇਕੱਤਰਤਾ ਸਾਥੀ ਲੁਧਿਆਣਵੀ ਦੀ ਸ਼ਰਧਾਂਜਲੀ ਨੂੰ ਸਮਰਪਿਤ ਕੀਤੀ ਗਈ। ਪ੍ਰੋਗਰਾਮ ਦੀ ਸ਼ੂਰੂਆਤ ਵਿੱਚ ਵਿੱਛੜੇ ਸਾਥੀ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ ।
ਇਸ ਉਪਰੰਤ ਬੁਲਾਰਿਆਂ ਨੇ ਆਪੋ ਆਪਣੇਂ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਿਹਨਾਂ ਵਿੱਚ ਸ੍ਰੀ ਸੁੱਖੀ ਬਾਠ, ਕਵਿੰਦਰ ਚਾਂਦ, ਅੰਮ੍ਰਿਤ ਦੀਵਾਨਾ, ਮਨਜੀਤ ਕੰਗ, ਪ੍ਰੀਤ ਮਨਪ੍ਰੀਤ , ਇੰਦਰਜੀਤ ਧਾਮੀ, ਕ੍ਰਿਸ਼ਨ ਭਨੋਟ,ਦਰਸ਼ਨ ਸੰਘਾ , ਭੰਵਰਜੀਤ ਕੌਰ,ਗੁਰਮੀਤ ਸਿੱਧੂ,ਕਰਤਾਰ ਸਿੰਘ ਸੰਘਾ ਚਮਕੌਰ ਸਿੰਘ ਸੇਖੋਂ, ਜੀਵਨ ਰਾਮਪੁਰੀ,ਪਰਮਿੰਦਰ ਸੰਧੂ ਆਦਿ ਸ਼ਾਮਿਲ ਸਨ।
ਸਾਥੀ ਲੁਧਿਆਣਵੀ