ਨਵਾਂਸ਼ਹਿਰ, 16 ਜਨਵਰੀ 2021 - ਸੁਨੱਖੀ ਗੀਤ ਦੀ ਅਪਾਰ ਸਫਲਤਾ ਤੋਂ ਬਾਅਦ ਗਾਇਕ ਸੰਨੀ ਸਰੋਆ ਕਿਸਾਨੀ ਸੰਘਰਸ਼ ਦੇ ਸਮਰਥਨ ਆਪਣਾ ਨਵਾਂ ਡਿਊਟ ਗੀਤ 'ਕਿਸਾਨ ਮਜਦੂਰ ' ਦਾ ਵੀਡੀਓ ਮੁਕੰਮਲ ਹੋ ਗਿਆ ਹੈ ਤੇ ਲੈ ਕੇ ਜਲਦ ਹਾਜਰ ਹੋ ਰਿਹਾ ਹੈ । ਜਾਣਕਾਰੀ ਦਿੰਦਿਆਂ ਗਾਇਕ ਸੋਨੀ ਸਰੋਆ ਨੇ ਦੱਸਿਆ ਕਿ ਇਸ ਗੀਤ ਚ ਗਾਇਕਾ ਪੰਮੀ ਵਾਲੀਆ ਨੇ ਸਾਥ ਦਿੱਤਾ ਹੈ ਅਤੇ ਗੀਤਕਾਰ ਕੁਲਦੀਪ ਸਿੰਘ ਪਾਬਲਾ ਤੇ ਕਾਲਾ ਹਮਾਮ ਵਾਲੇ ਨੇ ਗੀਤ ਕਲਮਬੱਧ ਕੀਤਾ ਹੈ। ਇਸ ਗੀਤ ਨੂੰ ਸੰਗੀਤਕਾਰ ਐਮ ਕੇ ਬੀਟ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ।
ਐਸ ਅਸ਼ੋਕ ਭੌਰਾ ਤੇ ਜਸਬੀਰ ਨੂਰਪੁਰ ਦੇ ਅਸ਼ੀਰਵਾਦ ਸਦਕਾ ਕੁਲਵਿੰਦਰ ਭਾਰਟਾ ਦੀ ਪੇਸ਼ਕਸ਼ ਹੇਠ ਨਾਮਵਰ ਕੰਪਨੀ ਦੇ ਬੈਨਰ ਹੇਠ ਜਲਦ ਰਿਲੀਜ਼ ਕੀਤਾ ਜਾਵੇਗਾ। ਪ੍ਰੋਡਿਊਸਰ ਹਨੀ ਹਰਦੀਪ, ਵੀਡੀਓ ਡਾਇਰੈਕਟਰ ਰਮਨ ਕੁਮਾਰ, ਕੈਮਰਾਮੈਨ ਸ਼ੰਕਰ ਦੇਵਾ, ਪ੍ਰੋਡਕਸ਼ਨ ਗੌਰਵ ਬਾਵਾ ਤੇ ਜਸਪਾਲ ਲਧਾਣਾ ਦੀ ਹੈ। ਇਸ ਮੌਕੇ ਜਸਬੀਰ ਨੂਰਪੁਰੀ, ਅਸ਼ੋਕ ਭੌਰਾ, ਮਨਜੀਤ ਸਿੰਘ ਜੱਬੋਵਾਲ, ਤੀਰਥ ਸਿੰਘ ਦਿਆਲ, ਬਲਕਾਰ ਸਿੰਘ ਸਰਪੰਚ, ਗੀਤਕਾਰ ਕੁਲਦੀਪ ਸਿੰਘ ਪਾਬਲਾ , ਕੁਲਵਿੰਦਰ ਸਿੰਘ ਭਾਰਟਾ, ਗੁਰਮੀਤ ਸਿੰਘ ਸ਼ਾਮਾ, ਸਤਨਾਮ ਸਿੰਘ ਪਾਬਲਾ, ਧਰਮਵੀਰ ਪਾਲ ਤੇ ਬਿੰਦੂ ਭੌਰਾ ਆਦਿ ਸ਼ਾਮਿਲ ਸਨ।