ਹਰਜਿੰਦਰ ਸਿੰਘ ਭੱਟੀ
- ਕੋਵਿਡ ਦੇ 1 ਮਰੀਜ ਦੀ ਹੋਈ ਮੌਤ
ਐਸ.ਏ.ਐਸ ਨਗਰ, 26 ਜਨਵਰੀ 2021 - ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜ਼ੀਟਿਵ ਕੁਲ ਕੇਸ 19332 ਮਿਲੇ ਹਨ ਜਿਨ੍ਹਾਂ ਵਿੱਚੋਂ 18303 ਮਰੀਜ਼ ਠੀਕ ਹੋ ਗਏ ਅਤੇ 669 ਕੇਸ ਐਕਟੀਵ ਹਨ। ਜਦਕਿ 360 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
ਡਿਪਟੀ ਕਮਿਸ਼ਨਰ ਸ੍ਰੀ ਗਰੀਸ਼ ਦਿਆਲਨ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਕੋਵਿਡ-19 ਦੇ 60 ਮਰੀਜ਼ ਠੀਕ ਹੋਏ ਹਨ ਅਤੇ 16 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ 1 ਮਰੀਜ ਦੀ ਮੌਤ ਹੋਈ । ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜ਼ੀਟਿਵ ਕੇਸਾਂ ਵਿਚ ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 16 ਕੇਸ ਸ਼ਾਮਲ ਹਨ।