ਦਿੱਲੀ ਬਾਰਡਰ ਖਾਲੀ ਕਰਨ ਦੇ ਲੱਗੇ ਨੋਟਿਸ, ਕਿਸਾਨਾਂ ਨੂੰ ਕਿਹਾ 'ਤਿੱਤਰ-ਬਿੱਤਰ ਹੋ ਜੋ '
ਟਿਕਰੀ ਬਾਰਡਰ, 22 ਢਰਵਰੀ 2021 - ਕਿਸਾਨ ਪਛਿਲੇ ਕਰੀਬ 3 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹਨ, ਅਜਿਹੇ 'ਚ ਪੁਲਿਸ ਵੱਲੋਂ ਟਿਕਰੀ ਬਾਰਡਰ 'ਤੇ ਪੁਲਿਸ ਵੱਲੋਂ ਨੋਟਿਸ ਲਾਏ ਗਏ ਹਨ ਕਿ ਬਾਰਡਰ ਨੂੰ ਖਾਲ਼ੀ ਕੀਤਾ ਜਾਵੇ। ਨਹੀਂ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਕੋਈ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਅਤੇ ਕਿਸਾਨ ਜਿਉਂ ਦੀ ਤਿਉਂ ਹੀ ਬਾਰਡਰ 'ਤੇ ਬੈਠ ਕੇ ਆਪਣਾ ਧਰਨਾ ਦੇ ਰਹੇ ਹਨ।