← ਪਿਛੇ ਪਰਤੋ
ਬ੍ਰਹਮਪੁਰਾ ਅਤੇ ਢੀਂਡਸਾ ਧੜਿਆਂ ਵਿੱਚ ਆਪਸੀ ਇਕਸੁਰਤਾ ਦੇ ਆਸਾਰ ਬਣੇ, ਜਾਣੋ ਕੀ ਹੋਇਆ ਤਿੰਨ ਮੈਂਬਰੀ ਏਕਤਾ ਕਮੇਟੀ ਨੇ ਪ੍ਰਗਟਾਈ ਆਸ ਚੰਡੀਗੜ੍ਹ 6 ਅਪ੍ਰੈਲ---- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਬਣਾਈ ਤਿੰਨ ਮੈਂਬਰੀ ਏਕਤਾ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਉਹਨਾਂ ਦੇ ਬੇਟੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਉਹਨਾਂ ਦੇ ਨਿਵਾਸ ਵਿਖੇ ਤਕਰੀਬਨ ਇੱਕ ਘੰਟਾ ਮੀਟਿੰਗ ਕੀਤੀ ਗਈ ਜਿਸ ਵਿੱਚ ਏਕਤਾ ਕਮੇਟੀ ਦੇ ਚੇਅਰਮੈਨ ਜਥੇਦਾਰ ਉਜਾਗਰ ਸਿੰਘ ਬਡਾਲੀ ਸਾਬਕਾ ਵਿਧਾਇਕ,ਮੈਂਬਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਮਲ ਹੋਏ । ਮੀਟਿੰਗ ਵਿੱਚ ਜਥੇਦਾਰ ਬ੍ਰਹਮਪੁਰਾ ਦੀਆ ਏਕਤਾ ਸਬੰਧੀ ਭਾਵਨਾਵਾਂ ਤੋ ਢੀਂਡਸਾ ਨੂੰ ਜਾਣੂ ਕਰਵਾਇਆ ਗਿਆ ਜਿਸ ਦਾ ਢੀਂਡਸਾ ਅਤੇ ਉਹਨਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਖਿੜੇ ਮੱਥੇ ਇਜ਼ਹਾਰ ਕੀਤਾ ਤੇ ਕਿਹਾ ਕਿ ਉਹ ਇਸੇ ਹਫ਼ਤੇ ਆਪਣੇ ਸੀਨੀਅਰ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਅਗਲੀ ਮੀਟਿੰਗ ਵਿੱਚ ਸਾਰੀ ਸਥਿਤੀ ਤੋਂ ਏਕਤਾ ਕਮੇਟੀ ਨੂੰ ਜਾਣੂ ਕਰਵਾ ਦੇਣਗੇ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਇੱਕਜੁੱਟ ਹੋਣਾ ਬੇਹੱਦ ਜ਼ਰੂਰੀ ਹੈ ਇਸ ਸਮੇਂ ਪੰਥ ਵਿਰੋਧੀ ਅਤੇ ਪੰਜਾਬ ਵਿਰੋਧੀ ਸ਼ਕਤੀਆਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਹੈ ਕਿ ਸਿੱਖ ਜਜ਼ਬੇ ਅਤੇ ਪੰਜਾਬੀ ਸੋਚ ਨੂੰ ਢਾਹ ਲਗਾਈ ਜਾ ਸਕੇ ਅਜਿਹੇ ਹਾਲਤਾਂ ਵਿੱਚ ਪੰਜਾਬ ਦੇ ਹਿਤੈਸ਼ੀ ਲੋਕ ਪੰਜਾਬ ਅੰਦਰ ਤੀਸਰਾ ਬਦਲ ਚਾਹੁੰਦੇ ਹਨ । ਉਹਨਾਂ ਕਿਹਾ ਕਿ 10 ਅਪ੍ਰੈਲ ਨੂੰ ਕੁਰਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪਾਰਟੀ ਵਰਕਰਾਂ ਮੀਟਿੰਗ ਨੂੰ ਸੰਬੋਧਨ ਕਰਨਗੇ । ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਸਾਹਿਬ ਸਿੰਘ ਬਡਾਲੀ ਅਤੇ ਬਰਜਿੰਦਰ ਸਿੰਘ ਐਟਲਾਂਟਾ( ਅਮਰੀਕਾ) ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
Total Responses : 936