ਅਸ਼ੋਕ ਵਰਮਾ
ਬਠਿੰਡਾ 9 ਅਪ੍ਰੈਲ 2021: ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਹੇਠ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ.ਤੇਜਵੰਤ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦੁਆਰਾ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ। ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਗਿਆ ਕਿ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਦੇ ਮੱਦੇਨਜ਼ਰ ਪਾਣੀ ਦੀਆਂ ਫੈਕਟਰੀਆਂ ਜਿਨ੍ਹਾਂ ਵਿੱਚ ਬੀਬੀ ਵਾਲਾ ਪਿੰਡ ਵਿਖੇ ਸਥਿਤ ਟਰੂ ਇੰਦਰਾ ਵੈਬਰ੍ਰੇਜਿਜ ਅਤੇ ਆਦਰਸ਼ ਨਗਰ ਵਿਖੇ ਸਥਿਤ ਏ.ਬੀ ਐਕੂਆ ਵੈਬਰ੍ਰੇਜਿਜ ਦੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਵੀ ਲਏ ਗਏ ਜੋ ਕਿ ਅਗਲੀ ਕਾਰਵਾਈ ਲਈ ਫੋਰੈਸਿੰਕ ਲੈਬ ਭੇਜ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਕਰਿਆਣਾ ਸਟੋਰ, ਬੇਕਰੀ, ਡੇਅਰੀ, ਸਬਜੀ ਅਤੇ ਫਲ਼ਾਂ ਤੋਂ ਇਲਾਵਾ ਸਰੋਂ ਦੇ ਤੇਲ ਆਦਿ ਦੇ ਸੈਂਪਲ ਲੈ ਕੇ ਫੋਰੈਂਸਿਕ ਲੈਬੋਰੇਟਰੀ ਭੇਜ ਦਿੱਤੇ ਗਏ ਹਨ। ਇਸ ਦੌਰਾਨ ਡਾ. ਗੋਇਲ ਨੇ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਸ਼ਰਾਬ ਦੇ ਹੋਲ ਸੇਲ ਅਤੇ ਰਿਟੇਲ ਠੇਕੇਦਾਰਾਂ ਨੂੰ ਹੁਣ ਸਿਹਤ ਵਿਭਾਗ ਤੋਂ ਲਾਇਸੈਸ ਲੈਣਾ ਜ਼ਰੂਰੀ ਕਰ ਦਿੱਤਾ ਗਿਆ ਹੈ।