ਰਾਜਵੰਤ ਸਿੰਘ
ਗਿੱਦੜਬਾਹਾ, 12 ਅਪ੍ਰੈਲ 2021-ਗਿੱਦੜਬਾਹਾ ਪਿੰਡ ਦੇ ਵਾਰਡ ਨੰਬਰ 8 ਦੇ ਵਸਨੀਕ ਜਸਵੰਤ ਸਿੰਘ ਬੀਰਾ ਮਿਸਤਰੀ, ਜੋ ਕਿ ਲੱਕੜ ਦਾ ਕੰਮ ਕਰਦਾ ਹੈ, ਦੇ ਘਰ ਚੋਰ੍ਹਾਂ ਨੇ ਸੰਨ੍ਹ ਲਗਾ ਕੇ 55 ਹਜ਼ਾਰ
ਰੁਪਏ ਨਕਦ ਅਤੇ ਕਰੀਬ 6 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਸਬੰਧੀ ਜਾਣਕਾਰੀ ਦਿੰਦੇ ਬੀਰਾ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੇ ਬੇਟਾ ਮਲੋਟ ਵਿਖੇ ਕਿਸੇ ਕੋਠੀ ਵਿੱਚ ਲੱਕੜ ਦਾ
ਕੰਮ ਕਰਦੇ ਹਨ ਅਤੇ ਬੀਤੇ ਦਿਨ ਉਹ ਰੋਜਾਨਾ ਵਾਂਗ ਕੰਮ ’ਤੇ ਚਲੇ ਗਏ ਅਤੇ ਮੇਰੀ ਪਤਨੀ ਘਰ ਨੂੰ ਤਾਲਾ ਲਗਾਕੇ ਬੇਟੀ ਪਾਸ ਮੱਲਣ ਪਿੰਡ ਚਲੀ ਗਈ। ਦੇਰ ਸ਼ਾਮ ਅਸੀਂ ਘਰ ਪੁੱਜ ਕੇ ਦੇਖਿਆ ਤਾਂ ਘਰ ਵਿੱਚ ਪਏ 55 ਹਜ਼ਾਰ ਰੁਪਏ ਨਕਦ ਅਤੇ ਕਰੀਬ 6 ਤੋਲੇ ਸੋਨੇ ਦੇ ਗਹਿਣੇ ਗਾਇਬ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਥਾਣਾ ਗਿੱਦੜਬਾਹਾ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਹੈ ਅਤੇ ਜਲਦ ਹੀ ਚੋਰ੍ਹਾਂ ਨੂੰ ਫੜ੍ਹਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਿਹਨਤ ਮਜ਼ਦੂਰੀ ਕਰਕੇ ਉਨ੍ਹਾ ਇਹ ਪੈਸੇ ਜਮ੍ਹਾਂ ਕੀਤੇ ਸਨ, ਪਰ ਚੋਰ੍ਹਾਂ ਨੇ ਉਨ੍ਹਾਂ
ਦਾ ਸਾਰਾ ਸਮਾਨ ਚੋਰੀ ਕਰ ਲਿਆ। ਇਸ ਤੋਂ ਇਲਾਵਾ ਚੋਰਾਂ ਨੇ ਘਰ ਦੇ ਮੰਦਿਰ ਵਿੱਚ ਪਏ 5 ਹਜ਼ਾਰ ਰੁਪਏ ਵੀ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਚੋਰ ਗੇਟ ਟੱਪ ਕੇ ਅੰਦਰ ਵੜ੍ਹੇ ਅਤੇ ਉਸੇ ਰਸਤੇ
ਹੀ ਵਾਪਸ ਗਏ।