ਕੁਲਜਿੰਦਰ ਸਰਾ
ਚੰਡੀਗੜ੍ਹ, 14 ਅਪ੍ਰੈਲ 2021 - ਬੀਤੇ ਕੁੱਝ ਦਿਨ ਪਹਿਲਾਂ ਚੰਡੀਗੜ੍ਹ 'ਚ ਇੱਕ ਐਕਸਿਸ ਬੈਂਕ 'ਚ ਕਰੀਬ 4 ਕਰੋੜ ਤੋਂ ਵੱਧ ਦੀ ਚੋਰੀ ਹੋ ਗਈ ਸੀ, ਦੇ ਮਾਮਲੇ 'ਚ ਕ੍ਰਾਈਮ ਬ੍ਰਾਂਚ ਵੱਲੋਂ ਬੈਂਕ ਦੇ ਹੀ ਸਕਿਉਰਿਟੀ ਗਾਰਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਕ੍ਰਾਈਮ ਬਾਂਚ ਦੇ ਇੰਸਪੈਕਰ ਹਰਿੰਦਰ ਸਿੰਘ ਸੇਖੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁਲਜ਼ਮ ਕੋਲੋਂ ਚੋਰੀ ਦੇ 4 ਕਰੋੜ ਰੁਪਏ ਵੀ ਬਰਾਮਦ ਕਰ ਲਏ ਗਏ ਹਨ ਅਤੇ ਹੁਣ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।