ਪਰਵਿੰਦਰ ਸਿੰਘ ਕੰਧਾਰੀ
ਫਰੀਦਕੋੋਟ, 19 ਅਪ੍ਰੈਲ 2021: ਲੋਕ ਚੇਤਨਾ ਲਾਇਬ੍ਰੇਰੀ ਹਰੀ ਨੌ ਵੱਲੋਂ ਮਰਹੂਮ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਇਕ ਕਵੀ ਦਰਬਾਰ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਕਰਵਾਇਆ ਗਿਆ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਸ਼ਾਇਰ ਬਲਜਿੰਦਰ ਭਾਰਤੀ ਅਤੇ ਕਾਮਰੇਡ ਰੂਪ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਸਾਂਝੇ ਤੌਰ ਤੇ ਕੀਤੀ ।ਸਮਾਗਮ ਦੀ ਸ਼ੁਰੂਆਤ ਵਿੱਚ ਲਾਇਬ੍ਰੇਰੀ ਦੇ ਮੈਂਬਰ ਗੁਰਬੰਸ ਸਿੰਘ ਪੇਂਟਰ ਨੇ ਸਭ ਹਾਜ਼ਰੀਨ ਨੂੰ ਜੀ ਆਇਆ ਨੂੰ ਕਿਹਾ।ਇਸ ਉਪਰੰਤ ਵਿਸ਼ੇਸ਼ ਮਹਿਮਾਨ ਮੋਹੀ ਅਮਰਜੀਤ, ਡਾਇਰੈਕਟਰ ਨਾਟ ਕਲਾ ਕੇਂਦਰ ਜਗਰਾਉਂ ਨੇ ਸੰਤ ਰਾਮ ਉਦਾਸੀ ਦੇ ਜੀਵਨ ਅਤੇ ਸਾਹਿਤ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਸਰੋਤਿਆਂ ਦੀ ਭਰਪੂਰ ਹਾਜ਼ਰੀ ਚੱਲੇ ਕਵੀ ਦਰਬਾਰ ਵਿੱਚ ਪ੍ਰਸਿੱਧ ਫਿਲਮੀ ਗੀਤਕਾਰ ਕੁਲਦੀਪ ਕੰਡਿਆਰਾ ਜਗੀਰ ਸੱਧਰ, ਬਲਜਿੰਦਰ ਭਾਰਤੀ, ਰਾਜਿੰਦਰ ਜੱਸਲ, ਗੁਰਪਿਆਰ ਹਰੀ ਨੌ, ਹਰਭਗਵਾਨ ਕਰੀਰਵਾਲੀ, ਹੈਰੀ ਸ਼ੀਰਾਜ, ਰਾਜਬੀਰ ਮੱਤਾ, ਕੁਲਵਿੰਦਰ ਜੱਜ, ਚਰਨਜੀਤ ਸਮਾਲਸਰ, ਦੀਪਕ ਤੇਜਾ, ਗੁਰਵਿੰਦਰ ਦਬੜ੍ਹੀਖਾਨਾ, ਲਖਵੀਰ ਮੌੜ, ਗੱਗੂ ਸੰਧਵਾਂ, ਨੈਣਪਾਲ ਰੋੜੀਕਪੂਰਾ, ਸੁਖਚੈਨ ਥਾਂਦੇਵਾਲਾ, ਲਵਪ੍ਰੀਤ ਰਾਮੇਆਣਾ, ਲਾਲੀ ਟਿੱਬੇਵਾਲਾ ਹਰੀ ਨੌ, ਸਰਬਜੀਤ ਸਮਾਲਸਰ, ਹੈਪੀ ਹਰੀ ਨੌ, ਬੇਅੰਤ ਜਲਾਲੇਆਣਾ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਪ੍ਰਸਿੱਧ ਫਿਲਮੀ ਗੀਤਕਾਰ ਕੁਲਦੀਪ ਕੰਡਿਆਰਾ, ਸ਼ਾਇਰ ਜਗੀਰ ਸੱਧਰ ਅਤੇ ਨਾਟਕ ਨਿਰਦੇਸ਼ਕ ਮੋਹੀ ਅਮਰਜੀਤ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਲਾਇਬ੍ਰੇਰੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਹਾਜ਼ਰ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਰੁਣ ਸਿੰਗਲਾ,ਕੁਲਵੰਤ ਸਰੋਤਾ ਸਕੱਤਰ ਸਾਹਿਤ ਸਭਾ ਸ਼੍ਰੀ ਮੁਕਤਸਰ ਸਾਹਿਬ, ਮਾਸਟਰ ਗੇਜ ਰਾਮ, ਚਰਨਜੀਤ ਸਿੰਘ ਫੌਜੀ, ਰਾਜਵੀਰ ਸਿੰਘ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਹਰੀ ਨੌਂ, ਰੌਸ਼ਨ ਸਿੰਘ, ਕੁਲਦੀਪ ਕੋਹਾਰਵਾਲਾ, ਫਤਹਿ ਸਿੰਘ, ਜਸਵਿੰਦਰ ਸਿੰਘ ਸਿੱਧੂ, ਦਵਿੰਦਰ ਸਿੰਘ ਆਦਿ ਪਤਵੰਤੇ ਸ਼ਾਮਿਲ ਸਨ। ਇਸ ਮੌਕੇ ਸਟੇਜ਼ ਸੰਚਾਲਕ ਦੀ ਭੂਮਿਕਾ ਰਾਜਬੀਰ ਮੱਤਾ ਨੇ ਬਾਖ਼ੂਬੀ ਨਿਭਾਈ।