← ਪਿਛੇ ਪਰਤੋ
ਦੀਪਕ ਜੈਨ
ਜਗਰਾਓਂ, 23 ਅਪ੍ਰੈਲ 2021 - ਇਕ ਵਿਅਕਤੀ ਵਲੋਂ ਜਮੀਨ ਦਾ ਸੌਦਾ ਕਰਕੇ ਰਜਿਸਟਰੀ ਨਾ ਕਰਵਾਉਣ 'ਤੇ ਪੁਲਿਸ ਵਲੋਂ ਜਾਂਚ ਤੋਂ ਬਾਅਦ ਉਕਤ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਦਾਖਾ ਦੇ ਏਐਸਆਈ ਜਗਦੀਸ਼ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਮਹਿੰਦਰ ਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਸੈਮੀ ਜਿਲਾ ਲੁਧਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਮੇਲ ਸਿੰਘ ਵਾਸੀ ਰਕਬਾ ਨੇ ਉਸ ਨਾਲ ਆਪਣੀ ਜਮੀਨ ਦਾ ਸੌਦਾ ਕਰਕੇ ਉਸ ਪਾਸੋਂ 6 ਲਖ ਰੁਪਏ ਲਏ ਸਨ ਅਤੇ ਬਾਅਦ ਵਿਚ ਨਾ ਹੀ ਰਜਿਸਟਰੀ ਕਰਵਾਈ ਅਤੇ ਨਾ ਹੀ ਕੋਈ ਰੁਪਇਆ ਵਾਪਸ ਕੀਤਾ। ਇਸ ਸੰਬੰਧੀ ਪੁਲਿਸ ਨੇ ਪੜਤਾਲ ਕਰਕੇ ਗੁਰਮੇਲ ਸਿੰਘ ਖਿਲਾਫ ਥਾਣਾ ਦਾਖਾ ਵਿਖੇ 420 ਦਾ ਮਾਮਲਾ ਦਰਜ ਕੀਤਾ ਹੈ।
Total Responses : 936