ਬਲਵਿੰਦਰ ਸਿੰਘ ਧਾਲੀਵਾਲ
- ਛੋਟੇ ਕੇਸਾਂ ਨੂੰ ਲੋਕ ਅਦਾਲਤਾਂ ਅਤੇ ਆਪਸੀ ਸਹਿਮਤੀ ਨਾਲ ਹੱਲ ਕਰਨ ਤੇ ਜੋਰ
ਸੁਲਤਾਨਪੁਰ ਲੋਧੀ, 23 ਅਪ੍ਰੈਲ 2021 - ਚੀਫ ਜੂਡੀਸ਼ੀਅਲ ਮੈਜਿਸਟੇ੍ਟ—ਕਮ—ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਮਹੇਸ਼ ਕੁਮਾਰ ਵੱਲੋਂ ਕੇਂਦਰੀ ਜੇਲ੍ਹ, ਕਪੂਰਥਲਾ ਵਿਖੇ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ। ਉਨ੍ਹਾਂ ਨੇ ਜ਼ੇਲ੍ਹ ਵਿੱਚ ਕੈਂਪ ਕੋਰਟ ਦੌਰਾਨ 8 ਕੇਸਾਂ ਦਾ ਨਿਪਟਾਰਾ ਕੀਤਾ ਅਤੇ ਅੰਡਰ ਟ੍ਰਾਇਲ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ।
ਉਨ੍ਹਾਂ ਜ਼ੇਲ੍ਹ ਦੌਰੇ ਦੌਰਾਨ ਜ਼ੇਲ੍ਹ ਵਿੱਚ ਬਣੇ ਲੀਗਲ ਏਡ ਕਲੀਨਿਕ ਦਾ ਵੀ ਦੌਰਾ ਕੀਤਾ ਗਿਆ ਅਤੇ ਕੈਦੀਆਂ/ਹਵਾਲਾਤੀਆਂ ਨੂੰ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਦਾ ਰਿਕਾਰਡ ਬਰੀਕੀ ਨਾਲ ਵਾਚਿਆ। ਇਸ ਦੌਰਾਨ ਜ਼ੇਲ੍ਹ ਵਿੱਚ ਡਿਊਟੀ ਦੇ ਰਹੇ ਪੈਰਾ ਲੀਗਲ ਵਲੰਟੀਅਰਸ/ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਲੀਗਲ ਏਡ ਕਲੀਨਿਕ ਵਿੱਚ ਜਿਸ ਵੀ ਕੈਦੀ/ਹਵਾਲਾਤੀ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਕਲੀਨਿਕ ਵਿੱਚ ਉਸ ਦੀ ਵੱਖਰੀ ਫਾਇਲ ਮੇਨਟੇਨ ਕੀਤੀ ਜਾਵੇ ਤਾਂ ਜ਼ੋ ਬਰੀਕੀ ਨਾਲ ਬਿਨ੍ਹਾਂ ਕਿਸੇ ਦੇਰੀ ਤੋਂ ਲੋੜ੍ਹੀਂਦੀ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਨੇ ਜ਼ੇਲ੍ਹ ਸੁਪਰਡੈਂਟ ਨੂੰ ਹਦਾਇਤ ਦਿੱਤੀ ਕਿ ਜ਼ੇਲ੍ਹ ਵਿੱਚ ਬੰਦ ਕੈਦੀਆਂ ਅਤੇ ਵਿਚਾਰ ਅਧੀਨ ਹਵਾਲਾਤੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ ਤਾਂ ਜ਼ੋ ਉਨ੍ਹਾਂ ਦੀ ਮਨੋਵਰਿਤੀ ਵਿੱਚ ਸੁਧਾਰ ਲਿਆਂਦਾ ਜਾ ਸਕੇ। ਉਨ੍ਹਾਂ ਨੇ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਰਹੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ।
ਇਸ ਮੌਕੇ ਸ਼੍ਰੀ ਬਲਜੀਤ ਸਿੰਘ ਘੁੰਮਣ ਸੁਪਰਡੈਂਟ, ਸ਼੍ਰੀ ਨਰਪਿੰਦਰ ਸਿੰਘ ਡਿਪਟੀ ਜ਼ੇਲ੍ਹ ਸੁਪਰਡੈਂਟ ਤੋਂ ਇਲਾਵਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਅਤੇ ਕੇਂਦਰੀ ਜ਼ੇਲ੍ਹ ਦੇ ਸਟਾਫ ਮੈਂਬਰਾਨ ਅਤੇ ਪੈਰਾ ਲੀਗਲ ਵਲੰਟੀਅਰ ਹਾਜਰ ਸਨ।