ਡਾਕਟਰਾਂ ਨੇ ਲੋਕਾਂ ਨੂੰ ਟੀਕਾਕਰਨ ਕਰਾਉਣ ਦੀ ਕੀਤੀ ਅਪੀਲ
ਰਾਜ ਬੰਗਾ
ਨਵਾਂ ਸ਼ਹਿਰ, 12 ਮਈ 2021-ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਦੀਆਂ ਹਦਾਇਤਾਂ ਅਤੇ ਡਾਕਟਰ ਹਰਪਿੰਦਰ ਸਿੰਘ ਅਤੇ ਹਿਰਤੇਸ਼ ਪਾਹਵਾ ਦੀ ਅਗਵਾਈ ’ਚ ਟੀਕਾਕਰਨ ਤਹਿਤ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਸੈਮੀਨਾਰ ਹਾਲ ਵਿਖੇ ਅੱਜ ਡਾ: ਸੁਰਭੀ ਧਵਨ, ਅਸ਼ਵਨੀ ਕੁਮਾਰ ਜ਼ਿਲ੍ਹਾ ਪ੍ਰਧਾਨ ਸ.ਸ. ਕਮੇਟੀ ਨਵਾਂਸ਼ਹਿਰ, ਸੁਰਿੰਦਰ ਕੁਮਾਰ, ਲਲਿਤ ਸੁਮਨ ਅਤੇ ਹੋਰ ਵਿਅਕਤੀਆਂ ਨੇ ਕੋਰੋਨਾ-19 ਵੈਕਸੀਨ ਪ੍ਰਤੀ ਲੋਕਾਂ ਦੇ ਮਨਾਂ ਵਿੱਚੋਂ ਅਫਵਾਹਾਂ ਨੂੰ ਦੂਰ ਕਰਨ ਲਈ ਅੱਜ ਖੁਦ ਕੋਵਿਡ-19 ਦਾ ਟੀਕਾ ਲਗਵਾਇਆ।
ਸੀਨੀਅਰ ਮੈਡੀਕਲ ਅਫਸਰ ਡਾ: ਮਨਦੀਪ ਕਮਲ ਨੇ ਕਿਹਾ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਉਪਰ ਦੇ ਵਿਅਕਤੀਆਂ ਨੂੰ ਵੀ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ ਤੇ ਲੋਕ ਟੀਕਾਕਰਨ ਲਈ ਆਪਣਾ ਆਈਡੀ ਪਰੂਫ ਲੈ ਕੇ ਪਹੁੰਚਣ। ਨੋਡਲ ਅਫਸਰ ਅਤੇ ਬੱਚਿਆਂ ਦੇ ਮਾਹਿਰ ਡਾ: ਹਰਪਿੰਦਰ ਸਿੰਘ ਤੇ ਡਾ: ਹਰਤੇਸ਼ ਪਾਹਵਾ ਸਮੇਤ ਤਰਸੇਮ ਲਾਲ ਬਲਾਕ ਐਕਸ ਟੇਂਸ਼ਨ ਐਜੂਕੇਟਰ ਨੇ ਲੋਕਾਂ ਨੂੰ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ।
ਇਸ ਮੌਕੇ ਡਾ: ਹਰਪਿੰਦਰ ਸਿੰਘ ਨੋਡਲ ਅਫਸਰ, ਬਲਵਿੰਦਰ ਕੌਰ ਐਲ ਐੱਚ ਵੀ, ਮਨਦੀਪ ਕੌਰ ਵੀਨੂੰ ਲਾਂਬਾ, ਸੁਮੀਤ ਸੋਢੀ ਅਧਿਆਪਕਾ, ਤਮੰਨਾ ਫਾਰਮੈਸੀ ਅਫਸਰ, ਮਨਜੀਤ ਕੌਰ, ਰਿੰਪੀ, ਰਾਜੇਸ ਕੁਮਾਰ, ਜੋਤੀ ਨਿਗਾਹ, ਅਨੂਪ ਸਿੰਘ, ਪਿਆਰੀ ਸਟਾਫ, ਸਵੇਦੀਪ ਸਿੰਘ ਹਾਜ਼ਰ ਸਨ।