ਕੈਪਸ਼ਨ : ਸਹੁੰ ਚੁੱਕਣ ਵੇਲੇ ਮੂਲ ਮੰਤਰ ਦਾ ਪਾਠ ਕਰਦੀ ਹੋਈ ਪਾਮ ਗੋਸਲ
ਮੂਲ ਮੰਤਰ ਦਾ ਜਾਪ ਕਰ ਸਹੁੰ ਚੁੱਕਣ ਵਾਲੀ ਸਕੋਟਿਸ਼ ਪਾਰਲੀਮੈਂਟ ਦੀ ਪਹਿਲੀ ਮੈਂਬਰ ਬਣੀ ਪਾਮ ਗੋਸਲ, ਵੇਖੋ ਵੀਡੀਓ
ਐਡਿਨਬਰਗ, 15 ਮਈ,2021 : ਸਕੋਟਿੰਗ ਪਾਰਲੀਮੈਂਟ ਦੀ ਮੈਂਬਰ ਚੁਣੀ ਗਈ ਪਾਮ ਗੋਸਲ ਨੇ ਉਦੋਂ ਨਵਾਂ ਇਤਿਹਾਸ ਸਿਰਜ ਦਿੱਤਾ ਜਦੋਂ ਉਸਨੇ ਪਾਰਲੀਮੈਂਟ ਮੈਂਬਰ ਵਜੋਂ ਸਹੁੰ ਮੂਲ ਮੰਤਰ ਦਾ ਜਾਪ ਕਰ ਕੇ ਚੁੱਕੀ।
ਉਹ ਅਜਿਹਾ ਕਰਨ ਵਾਲੀ ਪਹਿਲੀ ਮੈਂਬਰ ਤੇ ਪਹਿਲੀ ਸਿੱਖ ਮਹਿਲਾ ਮੈਂਬਰ ਬਣ ਗਈ ਹੈ।
ਜਦੋਂ ਉਸਦਾ ਨਾਂ ਸਹੁੰ ਚੁੱਕਣ ਵਾਸਤੇ ਬੋਲਿਆ ਗਿਆ ਤਾਂ ਪਹਿਲਾਂ ਉਸਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਈ, ਫਿਰ ਮੂਲ ਮੰਤਰ ਦਾ ਜਾਪ ਕੀਤਾ ਤੇ ਫਿਰ ਸਥਾਨਕ ਕਾਨੁੰਨ ਅਨਸਾਰ ਸਹੁੰ ਚੁੱਕੀ ਤੇ ਫਿਰ ਫਤਿਹ ਬੁਲਾਈ।
ਪਾਮ ਗੋਸਲ ਆਪਣੇ ਨਾਲ ਗੁਟਕਾ ਸਾਹਿਬ ਵੀ ਲਿਆਈ ਸੀ ਜਿਸਨੂੰ ਉਹ ਨਤਮਸਤਕ ਹੋਈ।
ਵੇਖੋ ਵੀਡੀਓ ਲਿੰਕ ਕਲਿੱਕ ਕਰੋ :
As the first female Sikh MSP I am humbled to have been able to read the Mool Mantar, a Sikh prayer before taking the oath as a Member of Scottish Parliament.
I am excited to begin my journey as an MSP for @ScotTories make my community proud. pic.twitter.com/mgaiqYCtjX
— Pam Gosal MSP (@PamGosalMSP) May 13, 2021
ਇਹ ਵੀ ਪੜ੍ਹੋ :
ਪਹਿਲੀ ਸਿੱਖ ਬੀਬੀ ਬਣੀ ਸਕਾਟਲੈਂਡ ਦੀ ਪਾਰਲੀਮੈਂਟ ਮੈਂਬਰ, ਰਚਿਆ ਇਤਿਹਾਸ