← ਪਿਛੇ ਪਰਤੋ
ਨਤਾਸ਼ਾ ਨਰਵਾਲ ਤੇ ਹੋਰ ਕਾਰਕੁੰਨ ਰਿਹਾਈ ਲਟਕਣ ’ਤੇ ਦਿੱਲੀ ਹਾਈ ਕੋਰਟ ਪਹੁੰਚੇ ਨਵੀਂ ਦਿੱਲੀ, 17 ਜੂਨ, 2021: ਵਿਦਿਆਰਥੀ ਕਾਰਕੁੰਨ ਨਤਾਸ਼ਾ ਨਰਵਾਲ, ਦੇਵਾਂਗਨਾ ਕਲਿਤਾ ਤੇ ਆਸਿਫ ਇਕਬਾਲ ਤਨਹਾ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਦੇ ਬਾਵਜੂਦ ਟ੍ਰਾਇਲ ਕੋਰਟ ਵੱਲੋਂ ਰਿਹਾਈ ਰੋਕਣ ਵਿਰੁੱਧ ਦਿੱਲੀ ਹਾਈ ਕੋਰਟ ਪਹੁੰਚ ਗਏ ਹਨ। ਇਸ ਮਾਮਲੇ ਦੀ ਸੁਣਵਾਈ ਜਸਟਿਸ ਅਨੂਪ ਭੰਬਾਨੀ ਦੀ ਅਦਾਲਤ ਵਿਚ ਸਵੇਰੇ 11.00 ਵਜੇਹੋਣ ਦੀ ਸੰਭਾਵਨਾਹੈ। ਦੱਸਣਯੋਗ ਹੈ ਕਿ ਹਾਈ ਕੋਰਟ ਨੇ ਇਹਨਾਂ ਨੂੰ 15 ਜੂਨ ਨੁੰ ਜ਼ਮਾਨਤ ਦਿੱਤੀ ਸੀ ਪਰ ਟ੍ਰਾਇਲ ਕੋਰਟ ਨੇ ਰਿਹਾਈ ਰੋਕੀ ਹੋਈ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਇਹਨਾਂ ਦੇ ਐਡਰੈਸ ਚੈਕ ਕਰ ਰਹੀ ਹੈ।
Total Responses : 936