ਪੰਜਾਬ ਯੂਟੀ ਮੁਲਾਜ਼ਮਾਂ ਅਤੇ ਪੈਸ਼ਨਰਜ ਸਾਂਝਾ ਫਰੰਟ ਦੇੇ ਵਾਈ ਪੀ ਐਸ ਚੌਂਕ ਵਿੱਚ ਪਈਆਂ ਡਾਂਗਾਂ
ਜੀ ਐਸ ਪੰਨੂ
ਪਟਿਆਲਾ, 29 ਜੁਲਾਈ 2021 - ਪੰਜਾਬ ਯੂਟੀ ਮੁਲਾਜ਼ਮ ਅਤੇ ਪੈਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਪਟਿਆਲਾ ਵਿੱਖੇ ਹੋਈ ਮੁਲਾਜ਼ਮ ਮਹਾਂ ਰੈਲੀ ਦੌਰਾਨ ਵੱਡੀ ਗਿਣਤੀ ਅਧਿਆਪਕਾਂ ਸਮੇਤ ਮੁਲਜ਼ਮਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਵੱਲ ਵਹੀਰਾਂ ਘੱਤਦੇ ਸ਼ਹਿਰ ਵਿੱਚ ਦੀ ਸਥਾਨਕ ਵਾਈ ਪੀ ਐਸ ਚੌਂਕ ਤੱਕ ਮਾਰਚ ਕੀਤਾ, ਜਿਸ ਨੂੰ ਮੁਲਾਜ਼ਮ ਜਥੇਬੰਦੀਆਂ ਡਾਂਗਾਂ ਵਾਲਾਂ ਚੌਕ ਵੀ ਕਹਿੰਦੇ ਹਨ , ਇਸ ਚੌਕ ਦੀ ਗੁਗਲ ਸਰਚ ਕਰੀਏ ਤਾਂ ਡਾਂਗਾਂ ਵਾਲਾਂ ਚੌਂਕ ਲਿਖਿਆ ਪਾਇਆਂ ਜਾਂਦਾ ਹੈ। ਸੋ ਇਸ ਮਹਾਂ ਰੈਲੀ ਵਿੱਚ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਸਨ ਇਸੇ ਹੀ ਚੌਂਕ ਵਿੱਚ ਵੱਡੀ ਗਿਣਤੀ ਮੁਲਾਜ਼ਮਾਂ ਨਾਲ ਪੁਲਿਸ ਵੱਲੋਂ ਖਿੱਚ ਧੂਹ ਕੀਤੀ ਗਈ ਡਾਂਗਾਂ ਚਲਾਈਆਂ ਗਈਆਂ ,ਜਿਸ ਵਿੱਚ ਕਈ ਮੁਲਾਜ਼ਮ ਜ਼ਖ਼ਮੀ ਹੋਏ ਤੇ ਕਈ ਲੀਡਰਾਂ ਦੇ ਗੰਭੀਰ ਸਟਾਂ ਵੀ ਲੱਗੀਆਂ ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੇ ਸਿੱਧਾ ਛਾਤੀ ਵਿੱਚ ਲਾਠੀਆਂ ਮਾਰੀਆਂ ਗਈਆਂ ਜਿਸ ਕਰਕੇ ਉਹਨਾਂ ਦੀ ਪੱਗ ਵੀ ਲੱਥ ਗਈ ਅਤੇ ਉਹਨਾਂ ਦੇ ਕਈ ਗੁਝੀਆਂ ਸੱਟਾਂ ਲੱਗੀਆਂ ,ਇਸੇ ਤਰ੍ਹਾਂ ਮਨਿਸਟਰੀਅਲ ਸਟਾਫ ਦੇ ਕਪੂਰਥਲਾ ਪ੍ਰਧਾਨ ਸੰਗਤ ਸਿੰਘ ਨੂੰ ਵੀ ਲਾਠੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਇਥੇ ਅਜਿਹਾ ਵਰਤਾਰਾਂ ਆਮ ਹੀ ਕੀਤਾ ਜਾਂਦਾ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਅਜਿਹੇ ਵਰਤਾਰੇ ਨੂੰ ਠੱਲ੍ਹ ਨਹੀਂ ਪਾਈਂ ਜਾ ਰਹੀ ਹੈ ਨਾ ਹੀ ਕੋਈ ਸਮਾਜ ਸੇਵੀ ਸੰਸਥਾ, ਹਿਊਮਨ ਰਾਇਟਸ ਜਾਂ ਸੰਸਥਾ ਨੋਟਿਸ ਲੈਂਦੀ ਹੈ, ਇਥੋਂ ਤੱਕ ਕਿ ਅਦਾਲਤਾਂ ਵੀ ਚੁੱਪ ਹਨ ਕਿ ਅਜਿਹਾ ਵਰਤਾਰਾ ਕੀਤਾ ਕਿਓਂ ਜਾਂਦਾ ਹੈ? ਸਰਕਾਰ ਵੱਲੋਂ ਡਾਂਗਾਂ ਸੋਟੀਆਂ ਹੋਣ ਤੋਂ ਬਾਅਦ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਦਿੱਤੀਆਂ ਹਨ ਜਿਸ ਤਰ੍ਹਾਂ ਕਿ ਇਸ ਜਥੇਬੰਦੀ ਨਾਲ ਵੀ ਕੀਤਾ ਗਿਆ ਕਿ 30.7.2021 ਨੂੰ ਪੈ ਗਠਿਤ ਕਮੇਟੀ ਨਾਲ ਮੀਟਿੰਗ ਦੇ ਦਿੱਤੀ ਗਈ ਹੈ। ਇਨ੍ਹਾਂ ਮੀਟਿੰਗਾਂ ਨੂੰ ਕਦੇ ਵੀ ਸੰਜੀਦਗੀ ਨਾਲ ਨਹੀਂ ਲਿਆ ਗਿਆ , ਲੋੜ ਹੈ ਕਿ ਸਹਿਚਾਰਤਾਂ ਨੂੰ ਕਾਇਮ ਰੱਖਿਆ ਜਾਵੇ ।