← ਪਿਛੇ ਪਰਤੋ
ਅਫੀਮ ਸਮੇਤ ਇਕ ਗ੍ਰਿਫਤਾਰ
ਦੀਪਕ ਜੈਨ
ਜਗਰਾਓਂ, 30 ਜੁਲਾਈ 2021 - ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਇਕ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਬੂਟਾ ਸਿੰਘ ਨੇ ਦਸਿਆ ਕਿ ਜਦੋ ਉਹ ਕਿਸ਼ਨਪੁਰਾ ਚੌਂਕ ਸਿੱਧਵਾਂ ਬੇਟ ਵਿਖੇ ਗਸ਼ਤ ਕਰ ਰਹੇ ਸਨ ਤਾਂ ਮੁਖਬੀਰ ਨੇ ਇਤਲਾਹ ਦਿੱਤੀ ਕਿ ਬੁੱਧ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਸਲੇਮਪੁਰ ਨਸ਼ਾ ਵੇਚਣ ਦਾ ਧੰਧਾ ਕਰਦਾ ਹੈ ਅਤੇ ਉਹ ਅੱਜ ਕਿਸ਼ਨਪੁਰਾ ਤੋਂ ਸਿੱਧਵਾਂ ਬੇਟ ਆ ਰਿਹਾ ਹੈ। ਪੁਲਿਸ ਵਲੋਂ ਬੁੱਧ ਸਿੰਘ ਨੂੰ ਗਿਰਫ਼ਤਾਰ ਕਰਕੇ ਉਸ ਕੋਲੋਂ ਇਕ ਕਿਲੋ ਅਫੀਮ ਬਰਾਮਦ ਕਰਕੇ ਉਸ ਖਿਲਾਫ ਥਾਣਾ ਸਿੱਧਵਾਂ ਬੇਟ ਵਿਖੇ ਮੁਕਦਮਾ ਦਰਜ ਕੀਤਾ ਹੈ।
Total Responses : 936