ਆਈਲੈਟਸ ਵਾਲੀ ਕੁੜੀ ਨਾਲ ਪਤੀ ਨੇ ਵਿਦੇਸ਼ ਪੁੱਜ ਕੇ ਮਾਰੀ ਠੱਗੀ, ਕਰਵਾਇਆ ਦੂਜਾ ਵਿਆਹ
ਕਮਲਜੀਤ ਸਿੰਘ ਸੰਧੂ
- ਤਿੰਨ ਸਾਲਾਂ ਤੋਂ ਨਹੀਂ ਮਿਲ ਰਿਹਾ ਇਨਸਾਫ਼
- ਮੁਨੀਸ਼ਆ ਗੁਲਾਟੀ ਤੋਂ ਇਨਸਾਫ ਮਿਲਣ ਦੀ ਜਤਾਈ ਉਮੀਦ
ਬਰਨਾਲਾ, 1 ਅਗਸਤ 2021 - ਹਰੇਕ ਕੁੜੀ ਵਿਆਹ ਕਰਵਾ ਕੇ ਵਿਦੇਸ਼ ਵਸਣਾ ਚਾਹੁੰਦੀ ਹੈ ਤਾਂ ਜੋ ਉਹ ਜ਼ਿੰਦਗੀ ਦੇ ਆਪਣੇ ਹਰੇਕ ਚੰਗੇ ਸੁਪਨੇ ਨੂੰ ਸਾਕਾਰ ਕਰ ਸਕੇ। ਪ੍ਰੰਤੂ ਜੇਕਰ ਵਿਦੇਸ਼ੀ ਲਾੜਾ ਮਾੜਾ ਮਿਲ ਜਾਵੇ ਤਾਂ ਜਿੱਥੇ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ। ਉਥੇ ਉਨ੍ਹਾਂ ਦੇ ਅਰਮਾਨ ਵੀ ਮਿੱਟੀ ਵਿੱਚ ਮਿਲ ਜਾਂਦੇ ਹਨ। ਜਿਸ ਦੇ ਚੱਲਦਿਆਂ ਵਿਦੇਸ਼ ਜਾਣ ਦਾ ਸੁਫਨਾ ਸੰਜੋਈ ਬੈਠੀ ਕੁੜੀ ਅਤੇ ਉਸ ਦੇ ਮਾਪੇ ਨਰਕ ਜਿਹੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦੇ ਹਨ ਅਤੇ ਵਿਦੇਸ਼ੀ ਲਾੜਿਆਂ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ।
ਇਸੇ ਤਰ੍ਹਾਂ ਦਾ ਮਾਮਲਾ ਭਦੌੜ ਦੀ ਇੱਕ ਲੜਕੀ ਦਾ ਹੈ। ਭਦੌੜ ਦੀ ਸਰਬਜੀਤ ਕੌਰ ਪੁੱਤਰੀ ਮਹਿੰਦਰ ਸਿੰਘ ਵਾਸੀ ਭਦੌੜ ਨੇ ਦੁਖੀ ਮਨ ਨਾਲ ਦੱਸਿਆ ਕਿ ਉਸਦਾ ਵਿਆਹ 2008 ਸੰਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਭਾਈਰੂਪਾ ਨਾਲ ਹੋਇਆ ਸੀ। ਸਰਬਜੀਤ ਕੌਰ ਨੇ ਆਈਲੈੱਟਸ ਕੀਤੀ ਅਤੇ ਆਪਣੇ ਪਤੀ ਸੰਦੀਪ ਸਿੰਘ ਨਾਲ ਸਪਾਊਸ ਵੀਜ਼ੇ ਤੇ ਦੋਵੇਂ ਜਣੇ ਇੰਗਲੈਂਡ ਚਲੇ ਗਏ। ਜਿਸ ਉਪਰੰਤ 2012 ਚ ਉਨ੍ਹਾਂ ਦੇ ਘਰ ਇਕ ਬੇਟੇ ਅਰਣਵ ਸਿੰਘ ਨੇ ਜਨਮ ਲਿਆ। ਉਸ ਨੇ ਦੱਸਿਆ ਕਿ ਅਸੀਂ ਉਥੇ ਪੀਆਰ ਨਹੀਂ ਹੋ ਸਕੇ ਅਤੇ ਮੇਰੇ ਪਤੀ ਨੇ ਵਾਪਸ ਇੰਡੀਆ ਆਉਣ ਦਾ ਮਨ ਬਣਾਇਆ। ਜਿਸ ਉਪਰੰਤ ਅਸੀਂ ਤਿੰਨੋਂ ਵਾਪਸ ਇੰਡੀਆ ਆ ਗਏ।
https://www.facebook.com/BabushahiDotCom/videos/872971020017052
ਤੇ ਹੁਣ ਦੇਖੋ NRI ਪਤੀ ਦੇ ਧੋਖੇ ਦਾ ਸ਼ਿਕਾਰ ਹੋਈ ਪੰਜਾਬ ਦੀ ਧੀ ਦਾ ਦਰ
ਉਸ ਉਪਰੰਤ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਆਪਣੇ ਦੋਵਾਂ ਦੇ ਵਿਦੇਸ਼ ਜਾਣ ਲਈ ਫੰਡਜ਼ ਵਗੈਰਾ ਘੱਟ ਹਨ ਇਸ ਲਈ ਮੈਂ ਇਕੱਲਾ ਸਾਈਪ੍ਰੈਸ ਜਾਦਾ ਹਾਂ ਅਤੇ ਉੱਥੇ ਜਾ ਕੇ ਤੁਹਾਨੂੰ ਦੋਵਾਂ ਨੂੰ ਬੁਲਾ ਲਵਾਂਗਾ। ਮੇਰਾ ਪਤੀ ਸੰਦੀਪ ਸਿੰਘ 2016 ਚ ਸਾਈਪ੍ਰਸ ਚਲਾ ਗਿਆ ਉਸ ਦੇ ਜਾਣ ਮੌਕੇ ਮੈਂ ਆਪਣੇ ਮਾਪਿਆਂ ਤੋਂ ਛੇ ਲੱਖ ਰੁਪਏ ਫੜ ਕੇ ਸੰਦੀਪ ਸਿੰਘ ਨੂੰ ਮਦਦ ਵਜੋਂ ਦਿੱਤੇ ਅਤੇ ਉਸ ਤੋਂ ਦੋ ਸਾਲ ਬਾਅਦ ਤਕ 2018 ਤਕ ਮੇਰੇ ਨਾਲ ਫੋਨ ਤੇ ਗੱਲਬਾਤ ਕਰਦਾ ਰਿਹਾ ਅਤੇ ਮੈਂ ਆਪਣੇ ਸਹੁਰੇ ਘਰ ਆਪਣੀ ਬੇਟੇ ਸਮੇਤ ਭਾਈਰੂਪਾ ਵਿਖੇ ਰਹਿੰਦੀ ਰਹੀ ਪ੍ਰੰਤੂ 2018 ਤੋਂ ਬਾਅਦ ਉਸ ਨੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਮੈਨੂੰ ਫੋਨ ਕਰਨਾ ਬੰਦ ਕਰ ਦਿੱਤਾ। ਫਿਰ ਉਸ ਨੇ ਇਕ ਆਈਫ਼ੋਨ ਮੈਨੂੰ ਗਿਫ਼ਟ ਚ ਭੇਜਿਆ ਜਦੋਂ ਉਸ ਦਾ ਲਾਕ ਖੁਲ੍ਹਵਾਉਣ ਲਈ ਮੈਂ ਟੇੈਲੀਕੌਮ ਦੀ ਦੁਕਾਨ ਤੇ ਗਈ ਤਾਂ ਉਸਦੇ ਲੌਕ ਖੋਲ੍ਹਣ ਉਪਰੰਤ ਉਸ ਦੀਆਂ ਇਤਰਾਜ਼ਯੋਗ ਹਾਲਤ 'ਚ ਹੋਰ ਕੁੜੀ ਨਾਲ ਫੋਟੋਆਂ ਸਾਹਮਣੇ ਆ ਗਈਆਂ।
ਉਸ ਨੇ ਕਿਹਾ ਮੇਰੇ ਪਤੀ ਦੀ ਸਾਰੀ ਸੱਚਾਈ ਸਾਹਮਣੇ ਆ ਗਈ ਅਤੇ ਸਾਡੇ ਵਿੱਚ ਪੂਰੀ ਤਰ੍ਹਾਂ ਦਰਾਰ ਪੈ ਗਈ। ਉਸ ਉਪਰੰਤ ਮੈਨੂੰ ਮੇਰੇ ਸਹੁਰੇ ਘਰ ਵਾਲਿਆਂ ਨੇ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਤੋਂ ਤੰਗ ਆ ਕੇ ਮੈਂ ਆਪਣੇ ਮਾਂ ਬਾਪ ਦੇ ਘਰ ਆ ਗਈ ਹਾਂ ਅਤੇ ਹੁਣ ਮੈਨੂੰ ਪਤਾ ਲੱਗ ਚੁੱਕਾ ਹੈ ਕਿ ਮੈਂ ਵਿਦੇਸ਼ੀ ਲਾੜੇ ਦੀ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਠੱਗੀ ਜਾ ਚੁੱਕੀ ਹੈ। ਉਸ ਨੇ ਕਿਹਾ ਕਿ ਹੁਣ ਮੈਨੂੰ ਮੇਰੇ ਅਤੇ ਮੇਰੇ ਅੱਠ ਸਾਲਾ ਬੇਟੀ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ। ਕੁੜੀ ਦੇ ਨਾਲ ਆਏ ਉਸਦੇ ਬਾਪ ਮਹਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਮੈਂ ਆਪਣੀ ਲੜਕੀ ਦਾ ਵਿਆਹ ਪੂਰੇ ਚਾਵਾਂ ਮਲ੍ਹਾਰਾਂ ਨਾਲ ਅਤੇ ਆਪਣੇ ਵਿੱਤ ਤੋਂ ਵੱਧ ਖਰਚ ਕਰ ਕੇ ਕੀਤਾ ਸੀ। ਪਰੰਤੂ ਸਾਡੇ ਜਵਾਈ ਨੇ ਸਾਡੇ ਨਾਲ ਧੋਖਾ ਕੀਤਾ ਹੈ। ਉਸ ਨੇ ਦੱਸਿਆ ਕਿ ਮੈਂ ਦਸ ਲੱਖ ਰੁਪਏ ਵਿਆਹ ਤੇ ਲਗਾਏ ਸਨ ਜਦੋਂ ਕਿ ਛੇ ਲੱਖ ਰੁਪਏ ਉਸ ਨੂੰ ਸਾਈਪ੍ਰਸ ਜਾਣ ਮੌਕੇ ਨਗਦ ਦਿੱਤੇ ਸਨ। ਜਿਸ ਦੇ ਚਲਦਿਆਂ ਸਾਡੇ ਨਾਲ ਸੋਲ਼ਾਂ ਲੱਖ ਦੀ ਜਿੱਥੇ ਠੱਗੀ ਵੱਜ ਚੁੱਕੀ ਹੈ ਉੱਥੇ ਮੇਰੀ ਲੜਕੀ ਦੀ ਵੀ ਜ਼ਿੰਦਗੀ ਬਰਬਾਦ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਹੁਰੇ ਪਰਿਵਾਰ ਅਤੇ ਸਾਡੇ ਜਵਾਈ ਤੇ ਬਣਦੀ ਕਾਰਵਾਈ ਕੀਤੀ ਜਾਵੇ। ਸਰਬਜੀਤ ਨੇ ਕਿਹਾ ਕਿ ਉਸਨੂੰ ਸਿਰਫ ਮੈਡਮ ਮੁਨੀਸਾ ਗੂਲਾਟੀ ਤੋਂ ਇਨਸਾਫ ਮਿਲਣ ਦੀ ਹੀ ਉਮੀਦ ਹੈ। ਜਿਸ ਕਰਕੇ ਉਹ ਮੈਡਮ ਨੂੰ ਇੱਕ ਦੋ ਦਿਨਾਂ ਵਿਚ ਮਿਲਣ ਵੀ ਜਾ ਰਹੀ ਹੈ।
ਉਥੇ ਪੀੜਤ ਸਰਬਜੀਤ ਦੇ ਲੜਕੇ ਅਰਣਵ ਨੇ ਭਰੇ ਮਨਾਂ ਕਿਹਾ ਕਿ ਜਦੋਂ ਉਸਨੇ ਆਪਣੇ ਪਾਪਾ ਨਾਲ ਹੋਈ ਸੀ ਤਾਂ ਪਾਪਾ ਨੇ ਕਿਹਾ ਸੀ ਕਿ "ਤੂੰ ਆਪਣੀ ਮੰਮੀ ਛੱਡ ਦੇ, ਮੈਂ ਤੇਰੇ ਲਈ ਨਵੀਂ ਮੰਮੀ ਲੱਭ ਲਈ ਹੈ।" ਉਸਨੂੰ ਆਪਣਾ ਪਾਪਾ ਬਹੁਤ ਬੁਰਾ ਲੱਗਦਾ ਹੈ। ਜੋ ਉਸਦੀ ਮੰਮੀ ਨਾਲ ਮਾੜਾ ਕਰ ਰਿਹਾ ਹੈ।
ਉਧਰ ਪੀੜਤ ਲੜਕੀ ਦੇ ਮਾਮੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਉਹਨੂਦੇ ਲੱਖਾਂ ਰੁਪਏ ਵੀ ਲੱਗੇ ਅਤੇ ਉਹਨਾਂ ਦੀ ਲੜਕੀ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ। ਜਿਸ ਕਰਕੇ ਉਹ ਇਨਸਾਫ ਦੀ ਮੰਗ ਕਰ ਰਹੇ ਹਨ। ਉਹਨਾਂ ਵਲੋਂ ਪਹਿਲਾਂ ਵੀ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਕੋਈ ਸੁਣਵਾਈ ਨਹੀਂ ਹੋਈ।
ਉਥੇ ਗੁਆਂਢੀ ਤਿਰਲੋਚਨ ਸਿੰਘ ਨੇ ਕਿਹਾ ਕਿ ਸਰਬਜੀਤ ਕੌਰ ਬੱਚੀ ਨੂੰ ਇਨਸਾਫ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਹੈ।
ਉਥੇ ਲੜਕੀ ਦੇ ਪਰਿਵਾਰ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੀ ਆਈ ਹੈ। ਇਸ ਸਬੰਧੀ ਜੱਥੇਬੰਦੀ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੱਥੇਬੰਦੀ ਨਾਲ ਖੜੀ ਹੈ। ਅੱਜ ਵੀ ਥਾਣਾ ਭਦੌੜ ਦੀ ਪੁਲਿਸ ਨੂੰ ਮਿਲੇ ਹਨ, ਜਿਹਨਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ ਵਿੱਢਣਗੇ।
ਉਧਰ ਥਾਣਾ ਭਦੌੜ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਸ਼ਿਕਾਇਤ ਮਿਲਣ ਗਈ ਹੈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਜਾਵੇਗਾ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।