ਸ਼ਰੇਆਮ ਸ਼ਰਾਬ ਪੀ ਰਹੇ ਨੌਜਵਾਨਾਂ ਨੂੰ ਰੋਕਣ 'ਤੇ ਨੌਜਵਾਨਾਂ ਵੱਲੋਂ ਪੁਲਿਸ 'ਤੇ ਹਮਲਾ, ਭੰਨੀ ਗੱਡੀ
ਸੰਜੀਵ ਸੂਦ
- ਲੁਧਿਆਣਾ ਵਿੱਚ ਸ਼ਰੇਆਮ ਸ਼ਰਾਬ ਪੀ ਰਹੇ ਨੌਜਵਾਨਾਂ ਨੂੰ ਰੋਕਣ ਤੇ ਨੌਜਵਾਨਾਂ ਵੱਲੋਂ ਪੁਲਿਸ ਉੱਤੇ ਕੀਤਾ ਗਿਆ ਹਮਲਾ
- ਪੁਲਿਸ ਵਾਲਿਆ ਨਾਲ ਹੱਥੋਪਾਈ ਹੁੰਦੇ ਨਜ਼ਰ ਆਏ ਨੌਜਵਾਨ
- ਪੁਲਿਸ ਦੀ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਬਣਾਈ ਗਈ ਵੀਡੀਓ
- ਪੁਲਿਸ ਨੇ ਕੀਤਾ ਪਰਚਾ ਦਰਜ
ਲੁਧਿਆਣਾ, 4 ਅਗਸਤ 2021 - ਲੁਧਿਆਣਾ ਦੇ ਦੁਗਰੀ ਇਲਾਕੇ ਵਿੱਚ ਸ਼ਰੇਆਮ ਸ਼ਰਾਬ ਪੀ ਰਹੇ ਨੌਜਵਾਨਾਂ ਨੂੰ ਰੋਕਣ ਤੇ ਪੁਲਿਸ ਨਾਲ ਭਿੜਦੇ ਨਜ਼ਰ ਆਏ ਨੌਜਵਾਨ। ਹੱਦ ਤਾਂ ਉਦੋਂ ਹੋ ਗਈ ਜਦੋਂ ਸ਼ਰੇਆਮ ਪੁਲਸ ਨਾਲ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਦੀ ਪੀਸੀਆਰ ਦਾ ਸ਼ੀਸ਼ਾ ਤੋੜ ਦਿੱਤਾ। ਇਸ ਸਬੰਧ ਵਿੱਚ ਪੁਲਿਸ ਦੁਆਰਾ ਮੁਕੱਦਮਾ ਦਰਜ ਕਰਕੇ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ
ਮਾਮਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਦੁਗਰੀ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਕੁਝ ਨੌਜਵਾਨ ਸ਼ਰੇਆਮ ਦੁੱਗਰੀ ਫੇਜ਼-1 ਦੀ ਮਾਰਕੀਟ ਵਿੱਚ ਦਾਰੂ ਪੀ ਰਹੇ ਸਨ ਜਿਨ੍ਹਾਂ ਨੂੰ ਜਦੋਂ ਪੁਲਸ ਵਾਲਾ ਰੋਕਿਆ ਗਿਆ ਤਾਂ ਉਹ ਪੁਲਸ ਨਾਲ ਵੀ ਭਿੜਨ ਲੱਗ ਪਏ ਅਤੇ ਉਹਨਾਂ ਵੱਲੋਂ ਪੁਲਿਸ ਦੀ ਪੀਸੀਆਰ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।