ਸਰਕਾਰੀ ਹਾਈ ਸਕੂਲ ਬੁੱਲੇਪੁਰ ਚ ਮਨਾਇਆ ਹਿੰਦੀ ਦਿਵਸ
ਖੰਨਾ, 14 ਸਤੰਬਰ 2021- ਸਰਕਾਰੀ ਹਾਈ ਸਕੂਲ ਬੁੱਲੇਪੁਰ ਵਿੱਚ ਸਕੂਲ ਹੈੱਡ ਮਾਸਟਰ ਸ਼੍ਰੀ ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਿੰਦੀ ਅਧਿਆਪਕ ਸ਼੍ਰੀ ਵਿਨੋਦ ਕੁਮਾਰ ਵਲੋਂ ਹਿੰਦੀ ਦਿਵਸ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਹਰਿ ਕ੍ਰਿਸ਼ਨ ਜੀ ਸਰਕਾਰੀ ਹਾਈ ਸਕੂਲ ਰੋਸ਼ੀਆਣਾ ਬਲਾਕ ਡੇਹਲੋਂ-2 ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਮਾਰੋਹ ਦੀ ਸ਼ੁਰੂਆਤ ਸ਼੍ਰੀ ਵਿਨੋਦ ਕੁਮਾਰ ਵਲੋਂ ਮੁੱਖ ਮਹਿਮਾਨ ਦਾ ਸਵਾਗਤ ਕਰਕੇ ਕੀਤੀ ਗਈ । ਮੁੱਖ ਵਕਤਾ ਵਲੋਂ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਨਾਲ ਹੀ ਅੱਜ ਦੇ ਦਿਨ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ । ਇਸ ਤੋਂ ਬਾਅਦ ਸਟਾਫ਼ ਵਿਚੋਂ ਸ਼੍ਰੀ ਹਰਵਿੰਦਰ ਸਿੰਘ, ਸ਼੍ਰੀਮਤੀ ਕਮਲਜੀਤ ਕੌਰ ਅਤੇ ਸ਼੍ਰੀਮਤੀ ਕਿਰਤੀ ਵਿਜਨ ਵਲੋਂ ਹਿੰਦੀ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ । ਹੈਡਮਾਸਟਰ ਸ਼੍ਰੀ ਰਾਜ ਕੁਮਾਰ ਵਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਹਿੰਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ । ਵਿਦਿਆਰਥੀਆਂ ਵਲੋਂ ਇਸ ਸ਼ੁਭ ਦਿਨ ਮੌਕੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ।
ਜੇਤੂ ਵਿਦਿਆਰਥੀਆਂ ਵਿੱਚੋਂ ਤਰਨਪ੍ਰੀਤ ਕੌਰ , ਆਸ਼ੀਸ਼ , ਗਗਨਦੀਪ ਕੌਰ , ਅਮਨਦੀਪ ਕੌਰ, ਅਮਨਜੋਤ ਸਿੰਘ, ਸੁਖਵਿੰਦਰ ਸਿੰਘ, ਯੁਵਰਾਜ ਸਿੰਘ ,ਰਾਧਨਾ, ਖੁਸ਼ਪ੍ਰੀਤ ਕੌਰ , ਅਰਮਾਨਪ੍ਰੀਤ ਕੌਰ, ਸੁਨੈਣਾ, ਲਵਪ੍ਰੀਤ ਕੌਰ, ਕੋਮਲਪ੍ਰੀਤ ਕੌਰ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ । ਹੈੱਡ ਮਾਸਟਰ ਸ਼੍ਰੀ ਰਾਜ ਕੁਮਾਰ ਅਤੇ ਸਮੂਹ ਸਟਾਫ ਵਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ਼੍ਰੀ ਰਵਿੰਦਰ ਸਿੰਘ, ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਮੱਖਣ ਸਿੰਘ, ਸ਼੍ਰੀਮਤੀ ਇੰਦੂ ਕਲਸੀ, ਸ਼੍ਰੀ ਵਰਿੰਦਰ ਪਟੇਲ, ਸ਼੍ਰੀਮਤੀ ਸੁਨੀਤਾ ਬਾਲੀ, ਸ਼੍ਰੀਮਤੀ ਨਵਨੀਤ ਚੋਪੜਾ, ਸ਼੍ਰੀਮਤੀ ਸੰਚਿਤਾ ਸ਼ੋਨਿਕ, ਸ਼੍ਰੀਮਤੀ ਛਿੰਦਰਪਾਲ ਕੌਰ, ਸ਼੍ਰੀਮਤੀ ਬੇਅੰਤ ਕੌਰ ਆਦਿ ਵੀ ਹਾਜਰ ਸਨ ।