10 ਹਾਈ ਮਾਸਟ ਅਤੇ 1200 ਐਲ ਈ ਡੀ ਲਾਈਟਾਂ ਨਾਲ ਰੌਸ਼ਨਾਏਗੀ ਖਾਲਸੇ ਦੀ ਜਨਮ ਸਥਲੀ ਸ਼੍ਰੀ ਅਨੰਦਪੁਰ ਸਾਹਿਬ
ਹਰੀਸ਼ ਕਾਲੜਾ
- ਸਪੀਕਰ ਰਾਣਾ ਕੇ ਪੀ ਸਿੰਘ ਨੇ 1.50 ਕਰੋੜ ਦੇ ਵਿਕਾਸ ਕਾਰਜਾਂ ਦੀ ਕੀਤੀ ਸੁਰੂਆਤ
ਸ਼੍ਰੀ ਅਨੰਦਪੁਰ ਸਾਹਿਬ 16 ਸਤੰਬਰ:ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਖਾਲਸੇ ਦੀ ਜਨਮ ਸਥਲੀ ਸ਼੍ਰੀ ਅਨੰਦਪੁਰ ਸਾਹਿਬ ਵਿੱਚ 1.50 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜਾਂ ਦੀ ਸੁਰੂਆਤ ਕੀਤੀ। ਉਹਨਾਂ ਨੇ 10 ਹਾਈ ਮਾਸਟ ਲਾਈਟਾਂ ਦਾ ਉਦਘਾਟਨ ਕੀਤਾ ਅਤੇ 1200 ਨਵੀਆਂ ਐਲ ਈ ਡੀ ਲਾਈਟਾਂ ਗਲਾਉਣ ਦੇ ਕੰਮ ਦੀ ਸੁਰੂਆਤ ਕਰਵਾਈ, ਇਸ ਨਾਲ ਇਤਿਹਾਸਕ ਅਤੇ ਪਵਿੱਤਰ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਨੂੰ ਹੋਰ ਰੋਸ਼ਣਾਇਆ ਜਾਵੇਗਾ। ਉਹਨਾਂ ਵਾਰਡ ਨੰਬਰ 6 ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਧਰਮਸ਼ਾਲਾ ਦਾ ਨੀਂਹ ਪਥਰ ਵੀ ਰੱਖਿਆ।
ਰਾਣਾ ਕੇ ਪੀ ਸਿੰਘ ਨੇ ਇਸ ਮੋਕੇ ਕਿਹਾ ਕਿ ਅਸੀਂ ਇਸ ਹਲਕੇ ਦੇ ਲੋਕਾਂ ਨਾਲ ਵਿਕਾਸ ਦੇ ਜ਼ੋ ਵਾਅਦੇ ਕੀਤੇ ਉਹ ਪੂਰੇ ਕੀਤੇ ਹਨ।ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਮੈਂ ਹਮੇਸ਼ਾ ਵਚਨਬੱਧ ਹਾਂ। ਉਹਨਾਂ ਕਿਹਾ ਕਿ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਲਕੇ ਵਿੱਚ ਸੈਕੜੇ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ।ਤੱਤਕਾਲੀ ਪ੍ਰਧਾਨ ਮੰਤਰੀ ਸ.ਮਨਮੋਹਨ ਸਿੰਘ, ਅੰਬਿਕਾ ਸੋਨੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਸਾਨੂੰ 105 ਕਰੋੜ ਰੁਪਏ ਦਿੱਤੇ ਸਨ ਜਿਸ ਨਾਲ ਇਸ ਇਲਾਕੇ ਦਾ ਚਹੂੰਮੁਖੀ ਵਿਕਾਸ ਕਰਵਾਇਆ, ਮਰਹੂਮ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਕੋਈ ਕਸਰ ਨਹੀਂ ਰਹਿਣ ਦਿੱਤੀ ਸੀ। ਸ਼ਹਿਰਾਂ ਤੇ ਪਿ਼ੰਡਾ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਅਸੀਂ ਸਮੇਂ ਦੀ ਮੰਗ ਅਨੁਸਾਰ ਵੱਡੇ ਪ੍ਰੋਜੈਕਟ ਵੀ ਮੁਕੰਮਲ ਕਰਵਾਏ ਹਨ। ਜਿਸ ਨਾਲ ਇਸ ਇਲਾਕੇ ਵਿੱਚ ਰਹਿ ਰਹੇ ਲੋਕਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਨਵੇਂ ਕਾਲਜ, ਤਕੀਨੀਕੀ ਸਿੱਖਿਆ ਸੰਸਥਾ ਤੋਂ ਇਲਾਵਾ ਸਿੱਖਿਆ ਸੰਸਥਾ, ਸਿਹਤ ਕੇਂਦਰਾਂ ਦੀ ਅਪਗਰੇਡੇਸ਼ਨ ਵੀ ਤਰਜੀਹੀ ਦੇ ਅਧਾਰ ਤੇ ਕਰਵਾਈ ਹੈ.ਇਤਿਹਾਸਕ ਅਤੇ ਧਾਰਮੀਕ ਨਗਰੀ ਦੇ ਮਹੱਤਵ ਨੂੰ ਧਿਆਨ ਵਿੱਚ ਰੱਖ ਕੇ ਇਸਦਾ ਸਰਵਪੱਖੀ ਵਿਕਾਸ ਕਰਵਾਇਆਂ ਹੈ. ਆਲੇ ਦੁਆਲੇ ਦੇ ਪੇਡੂ ਖੇਤਰਾਂ ਨੂੰ ਵੀ ਬਿਨਹਾਂ ਭੇਦ ਭਾਵ ਗਰਾਂਟਾਂ ਦਿੱਤੀਆਂ ਹਨ.
ਉਹਨਾਂ ਕਿਹਾ ਕਿ ਸਰੀ ਅਨੰਦਪੁਰ ਸਾਹਿਬ ਨਗਰ ਦੀ ਨੁਹਾਰ ਬਦਲਣ ਲਈ ਸੁੰਦਰੀਕਰਨ ਤੋਂ ਇਲਾਵਾ ਬਹੁਤ ਹੀ ਪੁਰਾਣੀ ਸੀਵਰੇਜ਼ ਦੀ ਸਮੱਸਿਆ ਨੂੰ ਜੜਹ ਤੋਂ ਖਤਮ ਕਰਨ ਲਈ ਅਪਗਰੇਡੇਸ਼ਨ ਦਾ ਕਰੋੜਾ ਰੁਪਏ ਦਾ ਪਰੋਜੈਕਟ ਸੁਰੂ ਕਰਵਾਇਆ ਹੈ. ਉਹਨਾਂ ਕਿਹਾ ਕਿ ਸਰੀ ਅਨੰਦਪੁਰ ਸਾਹਿਬ ਤੋਂ ਮਾਤਾ ਸਰੀ ਨੈਣਾਂ ਦੇਵੀ ਅਤੇ ਗੜਹਸੰਕਰ ਮਾਰਗ ਦੇ ਨਵੀਨਿਕਰਨ ਉੇਤੇ ਕਰੋੜਾ ਰੁਪਏ ਖਰਚ ਕੀਤੇ ਹਨ, ਭਾਈ ਜੈਤਾ ਜੀ ਦੀ ਯਾਦਗਾਰ ਦੀ ਉਸਾਰੀ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ.ਉਹਨਾਂ ਕਿਹਾ ਕਿ ਸਰੀ ਅਨੰਦਪੁਰ ਸਾਹਿਬ ਵਿੱਚ ਰੋਜਾਨਾਂ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸਰਧਾਲੂ ਪੁਜਦੇ ਹਨ ਉਹਨਾਂ ਨੂੰ ਬੇਹੱਤਰੀਨ ਸਹੂਲਤਾਂ ਦੇਣ ਲਈ ਇਸ ਨਗਰ ਦਾ ਸਮੁੱਚਾ ਵਿਕਾਸ ਕਰਵਾਇਆ ਹੈ. ਉਹਨਾਂ ਦੱਸਿਆ ਕਿ ਵਾਡਰ ਨੰ: 6 ਵਿੱਚ ਧਰਮਸ਼ਾਲਾ ਦੇ ਨਿਰਮਾਣ ਉਤੇ 50 ਲੱਖ ਰੁਪਏ ਖਰਚ ਆਉਣਗੇ. ਸ਼ਹਿਰ ਵਿੱਚ 10 ਹਾਈ ਮਾਸ਼ਟ ਲਾਈਟਾਂ ਲੋਕ ਅਰਪਣ ਕਰ ਦਿੱਤੀਆਂ ਹਨ ਜਦੋ. ਕਿ 1200 ਨਵੀਆਂ ਐਲ ਈ ਡੀ ਲਾਈਟਾਂ ਲਗਾ ਕੇ ਨਗਰ ਦੀ ਖੂਬਸੂਰਤੀ ਨੂੰ ਹੋਰ ਵਧਾਇਆ ਜਾਵੇਗਾ. ਇਹ ਐਲ ਈ ਡੀ ਲਾਈਟਾਂ ਬਿਜਲੀ ਊਰਜਾ ਦੀ ਬਚਤ ਲਈ ਵੀ ਸਹਾਈ ਹੋਣਗੀਆਂ, ਉਹਨਾਂ ਕਿਹਾ ਕਿ ਅਸੀਂ ਸਰੀ ਅਨੰਦਪੁਰ ਸਾਹਿਬ ਲਈ ਕਈ ਹੋਰ ਵਿਕਾਸ ਪਰੋਜੈਕਟ ਸੁਰੂ ਕਰਨ ਜਾ ਰਹੇ ਹਾਂ.
ਇਸ ਮੋਕੇ ਨਗਰ ਕੋਸ਼ਲ ਪ੍ਰਧਾਨ ਹਰਜੀਤ ਜੀਤਾ ਨੇ ਕਿਹਾ ਕਿ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਕਰੋੜਾ ਰੁਪਏ ਦੀਆ ਗਰਾਂਟਾ ਦਿੱਤੀਆਂ, ਨਗਰ ਕੋਸ਼ਲ ਦਫਤਰ ਦੀ ਇਮਾਰਤ, ਸ਼ਹਿਰ ਵਿੱਚ ਸੀਵਰੇਜ਼ ਸਿਸਟਮ ਦੀ ਅਪਗਰੇਡੇਸ਼ਨ, ਸਟਰੀਟ ਲਾਈਟ ਨਵੀਨੀਕਰਨ, ਸੜਕਾਂ ਗਲੀਆਂ ਨਾਲੀਆਂ, ਸ਼ਹਿਰ ਦੀ ਸੁੰਦਰਤਾ ਉਤੇ ਕਰੋੜਾ ਰੁਪਏ ਖਰਚੇ ਗਏ ਹਨ।
ਇਸ ਮੋਕੇ ਜਿਲਾ ਯੋਜਨਾ ਕਮੇਟੀ ਦੇ ਚਅਰਮੈਨ ਰਮੇਸ਼ ਚੰਦਰ ਦੱਸਗੁਰਾਈ,ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਪੀ ਆਰ ਟੀ ਸੀ ਦੇ ਡਾਇਰੈਕਟਰ ਕਮਲਦੇਵ ਜ਼ੋਸ਼ੀ, ਵਪਾਰ ਮੰਡਲ ਦੇ ਪਰਧਾਨ ਇੰਦਰਜੀਤ ਸਿੰਘ ਅਰੋੜਾ, ਬਲਾਕ ਕਾਂਗਰਸ ਪਰਧਾਨ ਪਰੇਮ ਸਿੰਘ ਬਾਸੋਵਾਲ, ਪਰਿੰਸੀਪਲ ਸੁਰਿੰਦਰ ਸਿੰਘ, ਕੋਸ਼ਲਰ ਬਲਵੀਰ ਕੌਰ, ਵਰਿੰਦਰ ਸਿੰਘ ਵਾਲਿਆ, ਜ਼ਸਵਿੰਦਰ ਸਿੰਘ ਰਤਨ, ਰਵਿੰਦਰ ਸਿੰਘ ਰਤਨ,ਕੋਸ਼ਲਰ ਦਲਜੀਤ ਸਿੰਘ ਕੈਥ, ਜਗਦੀਪ ਸਿੰਘ ਬਰਾੜ, ਅਤਾ ਸਿੰਘ ਲੋਧੀਪੁਰ, ਇੰਦਰਜੀਤ ਕੋਸ਼ਲ, ਹਰਮੇਰ ਸਿੰਘ,ਬਗੇਲ ਬਾਵਾ, ਦਿਆ ਸਿੰਘ ਸੰਧੂ,ਚਰਨਦਾਸ, ਮੋਹਨ ਸਿੰਘ ਭਸੀਨ,ਕਰਮ ਸਿੰਘ, ਕਮਲਜੀਤ ਸਿੰਘ, ਰਾਮ ਪਿਆਰੀ ਗੰਗਾ,ਮਾਤਾ ਗੁਰਚਰਨ ਕੌਰ,ਮਹਿੰਦਰ ਸਿੰਘ ਭਸੀਨ, ਪਰ੍ਵੇਸ਼ ਮਹਿਤਾ, ਮਹੇਸ਼ ਕਾਂਤ ਸ਼ਰਮਾਂ,ਪਰਧਾਨ ਦਲਜੀਤ ਸਿੰਘ ਕੈਥ, ੳਮਕਾਰ ਸਿੰਘ, ਸੁਖਜੀਤ ਸਿੰਘ, ਬਲਜੀਤ ਸਿੰਘ, ਬਿਪਨਜੀਤ ਸਿੰਘ,ਹਮਿੰਦਰ ਸਿੰਘ, ਗੁਰਕੰਵਲਪਰੀਤ ਸਿੰਘ,ਉਕਾਰ ਸਿੰਘ ਹੈਪੀ, ਉਮਪਾਲ ਵਿਰਧੀ, ਮਾਸਟਰ ਲਾਲ ਸਿੰਘ, ਮਾਸਟਰ ਇਕਬਾਲ ਸਿੰਘ, ਦਲਬੀਰ ਸਿੰਘ, ਜ਼ਸਬੀਰ ਸਿੰਘ,ਨਾਨਕ ਸਿੰਘ, ਅਜੀਤ ਸਿੰਘ, ਚਮਨ ਸਿੰਘ, ਸੁਖਦਰਸ਼ਨ ਸਿੰਘ, ਤੇਜਿੰਦਰ ਸਿੰਘ, ਰਵੀ ਮੁਹੰਮਦ, ਗੁਰਚਰਨ ਸਿੰਘ, ਸੀਤਲ ਸਿੰਘ, ਰਣਧੀਰ ਸਿੰਘ, ਮਾਸਟਰ ਅਮਰਜੀਤ ਸਿੰਘ, ਮਾਸਟਰ ਸਵਰਨ ਸਿੰਘ ਨਗਰ ਕੋਸ਼ਲਰਾਂ ਅਤੇ ਪੰਤਵੱਤੇ ਹਾਜ਼ਰ ਸਨ।