ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਪਿੰਡਾਂ ਵਿੱਚ ਲਗਾਏ ਜਾਣਗੇ ਫਰੀ ਕੈਂਪ
ਨਵਾਂਸ਼ਹਿਰ, 19 ਸਤੰਬਰ 2021 - ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਸ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਵੱਲੋਂ ਦੱਸਿਆ ਗਿਆ ਕਿ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਲਾਈਫ ਕੇਅਰ ਫਾਉਂਡੇਸ਼ਨ ਦੇ ਸਹਿਯੋਗ ਨਾਲ ਹਰ ਐਤਵਾਰ ਪਿੰਡਾਂ ਵਿੱਚ ਖੂਨ ਜਾਂਚ ਦੇ ਫਰੀ ਕੈਂਪ ਲਗਾਏ ਜਾਣਗੇ ਜਿਸ ਵਿੱਚ ਖੂਨ ਦੇ ਸਾਰੇ ਸੈੱਲਾਂ ਦੇ 24 ਟੈਸਟ, ਐਲਰਜੀ ਟੈਸਟ, ਸ਼ੁਗਰ ਟੈਸਟ, ਗੁਰਦਿਆਂ ਦੀ ਜਾਂਚ ਦੇ 5 ਟੈਸਟ ਫਰੀ ਕੀਤੇ ਜਾਣਗੇ।
ਉਨ੍ਹਾਂ ਕਿਹਾ ਇਹਨਾਂ ਟੈਸਟਾਂ ਤੋਂ ਇਲਾਵਾ ਸ਼ਰੀਰ ਦੇ ਬਾਕੀ ਸਾਰੇ ਜ਼ਰੂਰੀ ਟੈਸਟ ਬਹੁਤ ਘੱਟ ਰੇਟਾਂ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਮਹਿੰਗੇ ਟੈਸਟਾਂ ਕਾਰਨ ਕਈ ਵਾਰ ਅਸੀਂ ਅਣਗਹਿਲੀ ਕਰ ਲੈਂਦੇ ਹਨ ਸਸਤੇ ਰੇਟਾਂ ਤੇ ਨਿਯਮਿਤ ਜਾਚਨਾ ਜਾਂਚ ਨਾਲ ਸ਼ੁਰੂਆਤ ਵਿੱਚ ਹੀ ਬਿਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਅਤੇ ਗੰਭੀਰ ਜਾਂ ਲਾਇਲਾਜ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਨੂੰ ਹਰ ਐਤਵਾਰ ਨੂੰ ਇਹ ਫਰੀ ਕੈਂਪ ਲਗਾਇਆ ਜਾਵੇਗਾ ।
ਕੈਂਪ ਲਗਾਉਣ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਲਗਭਗ 15 ਪਿੰਡਾਂ ਦੀ ਬੁਕਿੰਗ ਕੀਤੀ ਜਾ ਚੁੱਕੀ ਹੈ ਜਿਸ ਤਹਿਤ 19 ਸਤੰਬਰ ਨੂੰ ਪਿੰਡ ਸਾਹਲੋ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਪਹਿਲਾਂ ਕੈਂਪ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਪਿੰਡ ਵਿੱਚ ਕੈਂਪ ਲਗਵਾਉਣਾ ਸੁਸਾਇਟੀ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ ਗਰੇਵਾਲ, ਰਣਜੀਤ ਸਿੰਘ ਚਾਵਲਾ, ਜਤਿੰਦਰ ਸਿੰਘ, ਇੰਦਰਜੀਤ ਸਿੰਘ, ਹਰਮੇਲ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ, ਨੀਤੀਸ਼, ਆਦਿ ਹਾਜ਼ਰ ਸਨ।