ਰੋਟਰੀ ਕਲੱਬ ਵਲੋਂ ਅੰਤਰਰਾਸ਼ਟਰੀ ਕੰਨਿਆ ਦਿਵਸ 'ਤੇ ਸਿਹਤ ਦਿਵਸ ਮਨਾਇਆ
ਹਰਮਿੰਦਰ ਸਿੰਘ ਭੱਟ,ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 12, ਅਕਤੂਬਰ 2021-ਸਥਾਨਕ ਲੋਹਾ ਬਾਜ਼ਾਰ, ਢਾਬੀ ਗੇਟ ਵਿਖੇ ਸਥਿਤ ਗੂੰਗੇ ਅਤੇ ਬੋਲੇ ਬੱਚਿਆਂ ਦੇ ਸਕੂਲ ਵਿੱਚ ਰੋਟਰੀ ਕਲੱਬ ਮਾਲੇਰਕੋਟਲਾ ਵਲੋਂ ਅੰਤਰਰਾਸ਼ਟਰੀ ਗਰਲ ਚਾਈਲਡ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਦੀਆਂ ਵਿਦਿਆਂਰਥਣਾ ਨੇ ਕੇਕ ਕੱਟ ਕੇ ਇਹ ਦਿਵਸ ਮਨਾਇਆ। ਇਸ ਮੌਕੇ ਤੇ ਬੋਲਦਿਆਂ ਸ਼੍ਰੀ ਰਾਸ਼ਿਦ ਸ਼ੇਖ ਪ੍ਰਧਾਨ ਰੋਟਰੀ ਕਲੱਬ ਮਾਲੇਰਕੋਟਲਾ ਨੇ ਦੱਸਿਆ ਕਿ ਅੱਜ ਦੇ ਸਮਾਜ ਵਿੱਚ ਲਿੰਗ ਭੇਦ ਦਾ ਕੋਈ ਸਥਾਨ ਨਹੀ ਹੈ। ਜੇਕਰ ਅੱਜ ਵੀ ਅਸੀ ਦੁਨੀਆ ਦੀ ਅੱਧੀ ਆਬਾਦੀ ਭਾਵ ਕੁੜੀਆਂ ਨਾਲ ਕਦਮ-ਕਦਮ ਤੇ ਵਿਤਕਰਾ ਕਰਾਂਗੇ ਤਾਂ ਅਸੀ ਇੱਕ ਸੱਭਿਅਕ ਸਾਮਾਜ ਦੀ ਸਿਰਜਨਾ ਨਹੀ ਕਰ ਸਕਦੇ। ਸੋ ਸਾਨੂੰ ਲੜਕੀਆਂ ਦੀ ਪੜ੍ਹਾਈ ਲਿਖਾਈ ਅਤੇ ਪਾਲਣ ਪੋਸ਼ਣ ਵੱਲ ਵੀ ਉਨ੍ਹਾਂ ਹੀ ਗੰਭੀਰ ਹੋਣਾ ਪਵੇਗਾ ਜਿਨਾਂ ਅਸੀ ਲੜਕਿਆ ਲਈ ਗੰਭੀਰ ਹੁੰਦੇ ਹਾਂ।
ਇਸ ਮੌਕੇ ਅੰਤਰਰਾਸ਼ਟਰੀ ਸਿਹਤ ਦਿਵਸ ਵੀ ਮਨਾਇਆ ਗਿਆ। ਸ਼੍ਰੀ ਸ਼ੇਖ ਨੇ ਕਿਹਾ ਕਿ ਜੇਕਰ ਅਸੀ ਮਾਨਸਿਕ ਤੌਰ ਤੇ ਤੰਦਰੁਸਤ ਹਾਂ ਤਾਂ ਹੀ ਸਰੀਰਿਕ ਤੌਰ ਤੇ ਤੰਦਰੁਸਤ ਰਹਿ ਸਕਦੇ ਹਾਂ। ਇਸ ਲਈ ਸਾਨੂੰ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਵੀ ਜਾਣੂ ਹੋਣਾ ਜ਼ਰੂਰੀ ਹੈ।ਰੋਟਰੀ ਕਲੱਬ ਮਾਲੇਰਕੋਟਲਾ ਵਲੋਂ ਬੱਚਿਆਂ ਨੂੰ ਮਿਠਾਈ,ਜੂਸ,ਫਰੂਟ, ਅਤੇ ਆਇਸਕਰੀਮ ਵੀ ਵੰਡੀ ਗਈ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਪੀ.ਏ.ਜੀ ਉਸਮਾਨ ਸਿੱਦੀਕੀ,ਕੈਸ਼ੀਅਰ ਨਿਸਾਰ ਅਹਿਮਦ ਥਿੰਦ, ਅਬਦੁੱਲ ਹਲੀਮ ਐੱਮ.ਡੀ ਮਿਲਕੋਵੈੱਲ, ਐਡਬੋਕੇਟ ਇਨਾਮ-ਉਰ-ਰਹਿਮਾਨ, ਕੌਸਲਰ ਮੁਹੰਮਦ ਨਸੀਮ, ਉਦਯੋਗਪਤੀ ਸ਼੍ਰੀ ਹਰੀਸ਼ ਪਾਸੀ ,ਤਨਵੀਰ ਸ਼ੇਖ ਅਤੇ ਪ੍ਰਿੰਸੀਪਲ ਮੁਹੰਮਦ ਆਰਿਫ ਵੀ ਹਾਜ਼ਰ ਸਨ।