ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ ਬੰਦਾ, ਅਸੀਂ ਮਾਰਿਆ : ਨਿਹੰਗ ਸਿੰਘਾਂ ਦਾ ਵਾਇਰਲ ਵੀਡੀਓ ਵਿਚ ਦਾਅਵਾ
ਸਿੰਘੂ ਬਾਰਡਰ, 15 ਅਕਤੂਬਰ,2021: ਸਿੰਘੂ ਬਾਰਡਰ ’ਤੇ ਅੱਜ ਸਵੇਰੇ 5 ਵਜੇ ਜੋ ਵਿਅਕਤੀ ਦੇ ਹੱਥ ਵੱਢ ਕੇ ਉਸਦੀ ਲਾਸ਼ ਮੁੱਖ ਸਟੇਜ ਦੇ ਨੇੜੇ ਲਟਕਾਏ ਜਾਣ ਦੇ ਮਾਮਲੇ ਵਿਚ ਵਾਇਰਲ ਵੀਡੀਓ ਸਾਹਮਣੇ ਆਈ ਹੈ। ਹਾਲਾਂਕਿ ਅਦਾਰਾ ਬਾਬੂਸ਼ਾਹੀ ਇਸ ਵੀਡੀਓ ਦੇ ਸਹੀ ਜਾਂ ਗਲਤਾ ਹੋਣ ਦੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਇਸ ਵੀਡੀਓ ਵਿਚ ਨਿਹੰਗ ਸਿੰਘ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਹ ਸ਼ਖਸ਼ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਇਆ ਸੀ। ਉਸ ਵੱਲੋਂ ਗੁਰੂ ਸਾਹਿਬਦੇ ਰੁਮਾਲੇ ਛੇੜੇ ਗਏ ਤਾਂ ਨੇੜੇ ਹੀ ਘੋੜਿਆਂ ਦੀ ਸੇਵਾ ਕਰ ਰਹੇ ਨਿਹੰਗ ਸਿੰਘਾਂ ਨੇ ਇਸਨੂੰ ਵੇਖਿਆ ਤੇ ਇਸ ਦਾ ਹੱਥ ਵੱਢਣ ਦਿੱਤਾ, ਗੁੱਟ ਵੱਢ ਦਿੱਤਾ ਤੇ ਫਿਰ ਇਸਨੂੰ ਬੈਰੀਕੇਡ ਨਾਲ ਲਟਕਾ ਦਿੱਤਾ।
ਵੀਡੀਓ ਵਿਚ ਨਿਹੰਗ ਸਿੰਘ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਹਾਂ ਅਸੀਂ ਇਸਨੁੰ ਸੋਧਾ ਲਾਇਆ ਹੈ।