ਕਾਂਗਰਸ ਦੇ ਨਵੇਂ ਮੁੱਖ ਮੰਤਰੀ ਵੀ ਚੱਲ ਰਹੇ ਹਨ ਕੇਂਦਰ ਦੀ ਰਾਹ ਤੇ :-ਇੰਦਰਜੀਤ ਸੰਧੂ
ਜਗਤਾਰ ਸਿੰਘ
ਪਟਿਆਲਾ 18 ਅਕਤੂਬਰ 2021: ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪੱਧਰ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਸੀਮਾ ਬਲ ਬੀ ਐਸ ਐਫ ਦੇ ਅਧਿਕਾਰ ਖੇਤਰ ਚ ਵਾਧਾ ਕਰਕੇ ਇਸ ਨੂੰ ਅੰਤਰਰਾਸ਼ਟਰੀ ਸਰਹੱਦ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਦਾ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਵਿਰੋਧ ਦੇ ਵਿਚ ਮੇਘ ਚੰਦ ਸ਼ੇਰ ਮਾਜਰਾ ਜਿਲਾ ਪ੍ਰਧਾਨ ਦਿਹਾਤੀ ਕੈਂਦਰੀ ਕਾਰਜਕਾਰੀ ਮੈਬਰ , ਇੰਦਰਜੀਤ ਸੰਧੂ ਲੋਕ ਸਭਾ ਇੰਚਾਰਜ, ਸੁਖਦੇਵ ਸਿੰਘ ਜਿਲਾ ਸਕੱਤਰ ਦੀ ਅਗਵਾਈ ਵਿੱਚ ਸੈਂਟਰ ਦੀ ਬੀਜੇਪੀ ਸਰਕਾਰ ਮੋਦੀ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਵਾਪਸ ਲੈਣ ਲਈ ਕਿਹਾ ਗਿਆ
ਕੇਂਦਰ ਸਰਕਾਰ ਵੱਲੋਂ ਬੀ ਐੱਸ ਐੱਫ ਦੇ ਅਧਿਕਾਰਾਂ ਨੂੰ ਪੰਜਾਬ ਅੰਦਰ 50 ਕਿੱਲੋਮੀਟਰ ਤੱਕ ਕਰਨ ਦੇ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਹੁਣ ਕੇਂਦਰ ਸਰਕਾਰ ਪੰਜਾਬ ਨੂੰ ਦੱਬਣ ਦੀਆਂ ਮਾਡ਼ੀਆ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਤੇ ਡਾਕਾ ਹੈ
ਇਸ ਮੋਕੇ ਮੇਘ ਚੰਦ ਸ਼ੇਰ ਮਾਜਰਾ ਨੇ ਕਿਹਾ ਕਿ ਤੇ ਮਾਡ਼ੇ ਫੈਸਲੇ ਲੈਣ ਨਾਲ ਕੇਂਦਰ ਦੀਆਂ ਕੋਝੀਆਂ ਚਾਲਾਂ ਸਾਰਿਆਂ ਦੇ ਸਾਹਮਣੇ ਆ ਰਹੀਆਂ ਹਨ ਜੋ ਕਿ ਪੰਜਾਬ ਦੀ ਏਕਤਾ ਸ਼ਾਂਤੀ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕੇਂਦਰ ਵਿਚ ਬੈਠੀ ਮੋਦੀ ਸਰਕਾਰ ਸਿਰਫ਼ ਲੋਕਾਂ ਤੇ ਆਪਣੇ ਹੁਕਮ ਥੋਪ ਰਹੀ ਹੈ ਲੋਕਾਂ ਦੀ ਗੱਲ ਨੂੰ ਬਿਲਕੁਲ ਵੀ ਨਹੀਂ ਸੁਣਿਆ ਜਾ ਰਿਹਾ
ਇਸ ਮੋਕੇ ਸੂਬਾ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਇੰਦਰਜੀਤ ਸੰਧੂ ਅਤੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਹੁਣ ਕੇਂਦਰ ਦੀ ਰਾਹ ਤੇ ਚੱਲ ਪਏ ਹਨ ਜੋ ਕਿ ਲੋਕਾਂ ਦੀ ਗੱਲ ਨੂੰ ਜ਼ਰਾ ਵੀ ਨਹੀਂ ਸੁਣ ਰਹੇ ਤੇ ਸਿਰਫ ਖਾਨਾਪੂਰਤੀ ਹੀ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਪੂਰਾ ਜ਼ੋਰ ਇਸ ਸਮੇਂ ਦੁਬਾਰਾ ਸੱਤਾ ਤੇ ਆਉਣ ਤੇ ਲੱਗਾ ਹੋਇਆ ਹੈ ਜਿਸ ਨੂੰ ਲੋਕ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਉਨ੍ਹਾਂ ਕਿਹਾ ਕਿ ਆਪ ਲੋਕਾਂ ਦੀ ਆਪਣੀ ਪਾਰਟੀ ਹੈ ਜਿਸ ਨੂੰ ਲੋਕਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਇਸ ਲਈ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲੋਕਾਂ ਤੇ ਕੀਤੇ ਜਾ ਰਹੇ ਧੱਕਿਆਂ ਦਾ ਹਿਸਾਬ ਲਿਆ ਜਾਵੇਗਾ I
ਇਸ ਮੌਕੇ :- ਚੇਤੰਨ ਸਿੰਘ ਜੋੜੇ ਮਾਜਰਾ, ਕੁੰਦਨ ਗੋਗੀਆ, ਬਲਜਿੰਦਰ ਸਿੰਘ ਢਿੱਲੋਂ ਫਨ ਵਲਡ, ਪ੍ਰਿੰਸੀਪਲ ਜੇ ਪੀ ਸਿੰਘ, ਨਵਤੇਜ ਸਿੰਘ ਪ੍ਰਿੰਸ ਮੀਡਿਆ ਇੰਚਾਰਜ,ਰਾਜ ਕੁਮਾਰ ਮਿਠਾਰੀਆ ,ਅੰਗਰੇਜ ਸਿੰਘ ਰਾਮਗੜ੍ਹ, ਆਰ ਪੀ ਐਸ ਮਲਹੋਤਰਾ, ਜਗਦੀਪ ਜੱਗਾ, ਕੁਲਵੰਤ ਬਾਜ਼ੀਗਰ, ਨਰਾਇਣ ਸਿੰਘ ਨਾਰਸੋਤ, ਦਵਿੰਦਰ ਬਰਾਸ, ਬਲਕਾਰ ਸਿੰਘ ਗੱਜੁਮਾਜਰਾ , ਰਸ਼ਵਿੰਦਰ ਜੇਜੀ, ਸੁਸ਼ੀਲ ਮਿੱਡਾ, ਜਸਵਿੰਦਰ ਰਿੰਪਾ, ਜਸਵੀਰ ਸਿੰਘ ਚਹਿਲ, ਪਰਵੀਨ ਛਾਬੜਾ, ਦੀਪਕ ਸੂਦ, ਰਾਜਿੰਦਰ ਮੋਹਨ ਸ਼ਰਮਾ, ਅਮਰਜੀਤ ਭਾਟੀਆ, ਹੈਪੀ ਪਹਾੜੀਪੁਰ, ਭਿੰਦਰ ਸਿੰਘ ਆਲਮ ਪੁਰ,ਰਾਮ ਈਸਰ ਕਰਨਪੁਰ, ਮਹਿੰਦਰ ਸਿੰਘ ਗਣੇਸ਼ ਨਗਰ, ਸੁਨੀਤਾ ਰਾਣੀ ਸਮਾਣਾ , ਬਲਵਿੰਦਰ ਕੌਰ ਸਿਹਰਾ, ਰੂਬੀ ਭਾਟੀਆ, ਪਰਮਜੀਤ ਕੌਰ ਚਹਿਲ, ਰਵਿੰਦਰ ਕੌਰ ਸਿੱਧੂ, ਅਨੀਤਾ ਰਾਣੀ, ਬਲਵਿੰਦਰ ਕੌਰ ਰਾਜਪੁਰਾ, ਆਦਿ ਆਗੂ