ਨਵੀਂ ਪਾਰਟੀ ਬਣਾਵਾਂਗਾ ਤੇ ਭਾਜਪਾ ਤੇ ਹੋਰ ਨਾਲ ਗਠਜੋੜ ਕਰਾਂਗਾ : ਕੈਪਟਨ ਅਮਰਿਦਰ ਸਿੰਘ
ਨਵੀਂ ਦਿੱਲੀ, 19 ਅਕਤੂਬਰ, 2021: ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ਉਹ ਨਵੀਂ ਸਿਆਸੀ ਪਾਰਟੀ ਬਣਾਉਣਗੇ ਅਤੇ ਅਕਾਲੀ ਦਲ ਸੰਯੁਕਤ ਦੇ ਢੀਂਡਸਾ ਤੇ ਬ੍ਰਹਮਪੁਰਾ ਧੜਿਆਂ ਸਮੇਤ ਹੋਰਨਾਂ ਨਾਲ ਗਠਜੋੜ ਕਰਨਗੇ।
’ਦਾ ਪ੍ਰਿੰਟ’ ਨੁੰ ਦਿੱਤੀ ਇਕ ਵਿਸ਼ੇਸ਼ ਇੰਟਰਵਿਊ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਭਾਜਪਾ ਤੇ ਹੋਰ ਹਮਖਿਆਲੀ ਪਾਰਟੀਆਂ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਕਰਨਗੇ। ਉਹਨਾਂ ਸੰਕੇਤ ਦਿੱਤੇ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੁੰ ਹੱਲ ਕਰਨ ਲਈ ਤਿਆਰ ਬੈਠੀਹੈ ਤੇ ਇਹ ਵੀ ਸੰਕੇਤ ਦਿੱਤੇ ਕਿ ਭਾਜਪਾ ਨਾਲ ਗਠਜੋੜ ਕਿਸਾਨੀ ਸੰਘਰਸ਼ ਦੇ ਹੱਲ ਹੋਣ ’ਤੇ ਹੀ ਤੈਅ ਹੈ।
ਸਵਾਲਾਂ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਲਈ ਪੰਜਾਬ ਸਭ ਤੋਂ ਉਪਰ ਹੈਤੇ ਉਹ ਸਿਰਫ ਪੰਜਾਬ ਦੇ ਮਾਮਲੇ ’ਤੇ ਕੰਮ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਟੀਚਾ ਸਿਆਸੀ ਲੜਾਈ ਲੜਨਾ ਤੇ ਸੂਬੇ ਵਿਚ ਆਪਣੀ ਸਰਕਾਰ ਬਣਾਉਣਾ ਹੈ।
ਦਾ ਪ੍ਰਿੰਟ ਦੀ ਇਹ ਇੰਟਰਵਿਊ ਕੱਲ੍ਹ 20 ਅਕਤੂਬਰ ਨੁੰ ਰਾਤ 8.00 ਵਜੇ ਵੀਡੀਓ ਚੈਨਲ ’ਤੇ ਚੱਲਣੀ ਹੈ।