ਸਰਕਾਰ ਚੋਣਾਂ ਕਰਕੇ ਨਹੀਂ ਲੋਕਾਂ ਦੇ ਭਲੇ ਲਈ ਕਰ ਰਹੀ ਕੰਮ - ਪਰਗਟ ਸਿੰਘ
ਸੰਜੀਵ ਸੂਦ
- ਲੁਧਿਆਣਾ ਪਹੁੰਚੇ ਪਰਗਟ ਸਿੰਘ ਨੇ ਕਿਹਾ ਸਿੱਖਿਆ ਦੇ ਪ੍ਰਸਾਰ ਨੂੰ ਉੱਚਾ ਚੁੱਕਣ ਲਈ ਕਰਨਗੇ ਯਤਨ ਕਿਹਾ ਚੋਣਾਂ ਕਰਕੇ ਨਹੀਂ ਲੋਕਾਂ ਦੇ ਭਲੇ ਲਈ ਕਰ ਰਹੀ ਕੰਮ
- ਸੀ ਬੀ ਐੱਸ ਈ ਤੋਂ ਪੰਜਾਬੀ ਵਿਸ਼ਾ ਕੱਢਣ ਬਾਰੇ ਵੀ ਦਿੱਤੀ ਪ੍ਰਤੀਕਿਰਿਆ
ਲੁਧਿਆਣਾ, 21 ਅਕਤੂਬਰ 2021 - ਲੁਧਿਆਣਾ ਪਹੁੰਚੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਲੁਧਿਆਣਾ ਸਰਕਾਰੀ ਕੁੜੀਆਂ ਦੇ ਕਾਲਜ ਵਿੱਚ ਫਿਰ ਗਸ਼ਤ ਕੀਤੀ। ਜਿਥੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸੀ ਬੀ ਐਸ ਈ ਵੱਲੋਂ ਪੰਜਾਬੀ ਵਿਸ਼ੇ ਨੂੰ ਬਾਹਰ ਕੱਢਣ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਕਿਸੇ ਵੀ ਖਿੱਤੇ ਦੀ ਖੇਤਰੀ ਭਾਸ਼ਾ ਹੀ ਉਸ ਦੀ ਮੁੱਖ ਭਾਸ਼ਾ ਹੁੰਦੀ ਹੈ। ਉਨ੍ਹਾਂ ਕਿਹਾ ਜਿਵੇਂ ਪੰਜਾਬ ਦੀ ਭਾਸ਼ਾ ਪੰਜਾਬੀ ਹੀ ਹੈ ਮਾਂ ਤੇ ਬੱਚਿਆਂ ਲਈ ਇਹ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਇਸੇ ਤਰ੍ਹਾਂ ਹੋਰਨਾਂ ਸੂਬਿਆਂ ਦੀ ਵੀ ਹੈ ਖੇਤਰੀ ਭਾਸ਼ਾਵਾਂ ਹਨ ਜਿਨ੍ਹਾਂ ਨੂੰ ਅਣਗੌਲਿਆ ਨਹੀਂ ਜਾ ਸਕਦਾ।
ਇਸ ਦੌਰਾਨ ਪਰਗਟ ਸਿੰਘ ਤੋਂ ਜਦੋਂ ਨੌਜਵਾਨਾਂ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਚੋਣਾਂ ਕਰਕੇ ਨਹੀਂ ਸਗੋਂ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਅੱਜ ਵਿਦਿਆਰਥੀਆਂ ਨਾਲ ਡਾਇਰੈਕਸ਼ਨ ਕਰਨ ਆਏ ਸਨ ਤਾਂ ਜੋ ਪਤਾ ਲੱਗ ਸਕੇ ਬੱਚਿਆਂ ਦੇ ਮਨ ਵਿਚ ਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਹੀ ਹਾਂ ਅਤੇ ਪੰਜਾਬ ਦੀ ਆਰਥਿਕ ਸਥਿਤੀ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਉਨ੍ਹਾਂ ਕਿਹਾ ਜੋ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ ਉਸ ਨੂੰ ਵੀ ਘਟਾਉਣ ਲਈ ਅਤੇ ਮੁਲਾਜ਼ਮਾਂ ਦੀ ਤਨਖ਼ਾਹ ਦੇਣ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ।