ਓਟੀਟੀ 'ਤੇ ਪਹਿਲੀ ਪੰਜਾਬੀ ਫਿਲਮ '' ਜਿੰਨੇ ਜੰਮੇ ਸਾਰੇ ਨਿਕੰਮੇ '' ਨੂੰ ਜ਼ੀ 5 'ਤੇ ਸ਼ਾਨਦਾਰ ਸਫਲਤਾ ਮਿਲੀ
ਚੰਡੀਗੜ੍ਹ, 23 ਅਕਤੂਬਰ 2021- ਰਿਲੀਜ਼ ਹੋਣ ਦੇ ਸਿਰਫ ਇੱਕ ਹਫਤੇ ਬਾਅਦ ਹੀ ਬਿਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਸਟਾਰਰ 'ਜਿੰਨੇ ਜੰਮੇ ਸਾਰੇ ਨਿਕੰਮੇ' ਨੂੰ 190+ ਦੇਸ਼ਾਂ ਦੇ ਮੰਚ 'ਤੇ ਭਰਮਾ ਹੁੰਗਾਰਾ ਮਿਲਿਆ ਹੈ। ਫਿਲਮ ਬਹੁਤ ਵਧੀਆ ਸਮੀਖਿਆਵਾਂ ਨੂੰ ਬਟੋਰ ਰਹੀ ਹੈ, ਜੋ ਇਸ ਨੂੰ ਵੇਖਣਾ ਲਾਜ਼ਮੀ ਬਣਾਉਂਦਾ ਹੈ ।
ਜ਼ੀ 5 ਇੰਡੀਆ ਦੇ ਮੁੱਖ ਕਾਰੋਬਾਰੀ ਅਧਿਕਾਰੀ ਮਨੀਸ਼ ਕਾਲੜਾ ਨੇ ਕਿਹਾ, “ਕਿਸੀ ਨਵੇਂ ਕਾਮ ਦੀ ਸ਼ੁਰੂਆਤ ਕਰਨੀ ਅਤੇ ਇਸਦੀ ਸਫਲਤਾ ਨੂੰ ਛੇਤੀ ਵੇਖ ਲੈਣਾ ਬਹੁਤ ਵਧੀਆ ਮਹਿਸੂਸ ਹੁੰਦਾ ਹੈ, ਪ੍ਰਤਿਭਾਸ਼ਾਲੀ ਅਤੇ ਸਾਡੀ ਮੇਹਨਤੀ ਟੀਮ ਦਾ ਧੰਨਵਾਦ| ਸਾਨੂੰ ਇੱਕ ਫ਼ਿਲਮੀ ਕਾਰੋਬਾਰ ਦੇ ਰੂਪ ਵਿੱਚ ਪੰਜਾਬ ਬਾਰੇ ਭਰੋਸਾ ਸੀ ਅਤੇ ਅਸੀਂ ਜਾਣਦੇ ਸੀ ਕਿ ਜੇਕਰ ਇੱਥੇ ਸਾਰਥਕ ਅਤੇ ਮਨੋਰੰਜਕ ਸਿਨੇਮਾ ਪੇਸ਼ ਕੀਤਾ ਜਾਂਦਾ ਹੈ, ਤਾਂ ਇਸ ਨੂੰ ਨਿਸ਼ਚਤ ਰੂਪ ਤੋਂ ਬਹੁਤ ਵਧੀਆ ਹੁੰਗਾਰਾ ਮਿਲੇਗਾ। 'ਪੁਵਾੜਾ' ਤੇ ਸਾਨੂੰ ਜਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ ਹੈ, ਉਸ ਨਾਲ ਅਸੀਂ ਇਹ ਦੇਖਣ ਲਈ ਉਤਸੁਕ ਸੀ ਕਿ ਦਰਸ਼ਕ ' ਜਿੰਨੇ ਜੰਮੇ ਸਾਰੇ ਨਿਕੰਮੇ 'ਪ੍ਰਤੀ ਕੀ ਪ੍ਰਤੀਕਿਰਿਆ ਦੇਣਗੇ ਅਤੇ ਸਾਨੂੰ ਖੁਸ਼ੀ ਹੈ ਕਿ ਇਹ ਬਹੁਤ ਸਕਾਰਾਤਮਕ ਰਿਹਾ ਹੈ। ਅਸੀਂ ਹੋਰ ਵੀ ਪੰਜਾਬੀ ਫ਼ਿਲਮਾਂ ਨੂੰ ਪੇਸ਼ ਕਰਨ ਦਾ ਵਾਦਾ ਕੀਤਾ ਸੀ, ਇਸ ਲਈ ਅੱਗੇ ਹੋਰ ਵੀ ਬਹੁਤ ਕੁੱਛ ਦਿਖਾਉਣ ਲਈ ਤਿਆਰ ਹਾਂ।
ਨਿਰਮਾਤਾ ਹਰਮਨ ਬਵੇਜਾ ਅਤੇ ਵਿੱਕੀ ਬਾਹਰੀ ਨੇ ਕਿਹਾ, "ਅਸੀਂ 'ਗੋ' ਸ਼ਬਦ ਤੋਂ ਉਤਸ਼ਾਹਿਤ ਸੀ ਕਿਉਂਕਿ ਅਸੀਂ ਓਟੀਟੀ 'ਤੇ ਪਹਿਲੀ ਪੰਜਾਬੀ ਫਿਲਮ ਦੇ ਪ੍ਰੀਮੀਅਰ ਲਈ ਤਿਆਰ ਸੀ । 'ਜਿੰਨੇ ਜੰਮੇ ਸਾਰੇ ਨਿਕੰਮੇ' ਨੇ ਭਾਰਤ ਦੇ ਘਰੇਲੂ ਉਪਜ ਮੰਚ ਜ਼ੀ 5 'ਤੇ ਸਫਲਤਾ ਵੇਖੀ ਅਤੇ ਫਿਲਮ ਨੂੰ ਦੁਨੀਆ ਭਰ ਤੋਂ ਮਿਲ ਰਹੇ ਜ਼ਬਰਦਸਤ ਹੁੰਗਾਰੇ ਨਾਲ ਅਸੀਂ ਖੁਸ਼ ਹਾਂ ਅਤੇ ਭਵਿੱਖ ਵਿੱਚ ਅਜਿਹੇ ਬਹੁਤ ਸਾਰੇ ਸਹਿਯੋਗ ਦੀ ਉਡੀਕ ਵਿੱਚ ਸਮੁੱਚੀ ਟੀਮ ਦੇ ਧੰਨਵਾਦੀ ਹਾਂ।
ਇੱਕ ਫੈਮਿਲੀ ਕਮੇਡੀ ਡਰਾਮਾ, 'ਜਿੰਨੇ ਜੰਮੇ ਸਾਰੇ ਨਿਕੰਮੇ' ਇੱਕ ਬਜ਼ੁਰਗ ਜੋੜੇ ਦੀ ਅਚਾਨਕ ਪਰਿਵਾਰਕ ਯੋਜਨਾਬੰਦੀ ਨਾਲ ਨਜਿੱਠਣ ਵਾਲੇ ਇੱਕ ਪਰਿਵਾਰ ਦੀ ਕਹਾਣੀ 'ਤੇ ਅਧਾਰਤ ਹੈ, ਜਿਸ ਨਾਲ ਸਮਾਜਿਕ ਪਰੇਸ਼ਾਨੀ ਹੁੰਦੀ ਹੈ| ਫਿਲਮ ਨਾ ਸਿਰਫ ਇੱਕ ਸਮਾਜਿਕ ਸੰਦੇਸ਼ ਨੂੰ ਸਾਂਝਾ ਕਰਦੀ ਹੈ, ਬਲਕਿ ਸਥਿਤੀ ਦੇ ਮੁਤਾਬਿਕ ਕਮੇਡੀ ਵਿੱਚ ਲਪੇਟੇ ਪਰਿਵਾਰਕ ਮੁੱਲਾਂ ਨੂੰ ਵੀ ਪਰਿਭਾਸ਼ਤ ਕਰਦੀ ਹੈ।
ਜ਼ੀ 5, ਬਵੇਜਾ ਸਟੂਡੀਓਜ਼ ਦੇ ਸਹਿਯੋਗ ਨਾਲ ਓਟੀਟੀ 'ਤੇ ਪਹਿਲੀ ਪੰਜਾਬੀ ਫਿਲਮ ਪੇਸ਼ ਕੀਤੀ। ਇਸ ਫਿਲਮ ਵਿੱਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਸੀਮਾ ਕੌਸ਼ਲ ਅਤੇ ਪੁਖਰਾਜ ਭੱਲਾ ਦੇ ਨਾਲ ਪੰਜਾਬੀ ਮਨੋਰੰਜਨ ਉਦਯੋਗ ਦੇ ਨਵੇਂ ਪ੍ਰਤਿਭਾਸ਼ਾਲੀ ਅਦਾਕਾਰਾਂ ਜਿਵੇਂ ਮਨਿੰਦਰ ਸਿੰਘ, ਦੀਪਾਲੀ ਰਾਜਪੂਤ, ਭੂਮੀਕਾ ਸ਼ਰਮਾ ਅਤੇ ਅਰਮਾਨ ਅਨਮੋਲ ਹਨ। ਫਿਲਮ ਦਾ ਨਿਰਦੇਸ਼ਨ ਕੇਨੀ ਛਾਬੜਾ ਨੇ ਕੀਤਾ ਹੈ ਅਤੇ ਨਰੇਸ਼ ਕਥੂਰੀਆ ਦੁਆਰਾ ਲਿਖਿਆ ਗਿਆ ਹੈ।